ਖੇੜਾ ਬਦਰਜ਼ ਦੀ ਦੁਕਾਨ ਤੋਂ ਹੋਈ ਟਾਈਲਾਂ ਦੀ ਚੋਰੀ

ਗੁਰੂਹਰਸਹਾਏ, (ਮਨੀਸ਼ ਭਠੇਜਾ) ਪਿਛਲੇ ਲਗਭਗ ਦੋ ਮਹੀਨੇ ਤੋਂ ਦੇਸ਼ ਵਿੱਚ ਲਾਕਡਾੳੂਨ ਲੱਗਿਆ ਹੋਣ ਦੇ ਕਾਰਨ ਸ਼ਹਿਰ ਵਿੱਚ ਪੁਲਿਸ ਦੀ ਗਸ਼ਤ ਲਗਾਤਾਰ ਚੱਲ ਰਹੀ ਹੈ। ਇਸਦੇ ਬਾਵਜੂਦ ਵੀ ਸ਼ਹਿਰ ਵਿੱਚ ਕਰੋਨਾ ਚੋਰੀਆਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੁਝ ਫਿਰ ਤਾਂ ਚੋਰੀਆਂ ਦਾ ਇਹ ਸਿਲਸਿਲਾ ਰੁੱਕ ਗਿਆ ਸੀ, ਲੇਕਿਨ ਇਹ ਚੋਰ ਅਜਿਹੇ ਹੀ ਜਮਾਨਤ ’ਤੇ ਬਾਹਰ ਆਏ ਤਾਂ ਫਿਰ ਤੋਂ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਿਸਦੀ ਤਾਜ਼ਾ ਮਿਸਾਲ ਬੀਤੀ ਰਾਤ ਫਰੀਦਕੋਟ  ਰੋਡ ’ਤੇ ਸਥਿਤ ਖੇੜਾ ਬਦਰਜ਼ ਸੰਚਾਲਕ ਸੰਦੀਪ ਕੁਮਾਰ ਨੇ ਦੱਸਿਆ ਕਿ ਰਾਤ ਨੂੰ ਲਗਭਗ 3 ਵਜੇ ਸੀਸੀਟੀਵੀ ਕੈਮਰੇ ਵਿੱਚ ਕੈਦ ਤਿੰਨ ਚੋਰਾਂ ਨੇ ਇਸ ਚੋਰੀ ਨੂੰ ਅੰਜ਼ਾਮ ਦਿੱਤਾ ਹੈ। ਗੋਦਾਮ ਵਿੱਚ ਤਾਲੇ ਤੋੜ ਕੇ ਉਨ੍ਹਾਂ ਨੇ ਲਗਭਗ ਗੋਦਾਮ ਤੋਂ 40 ਹਜ਼ਾਰ ਰੁਪਏ ਦੀਆਂ ਟਾਈਲਾਂ ਚੋਰੀਆਂ ਕੀਤੀਆਂ ਹਨ। ਇਹੀ ਚੋਰੀ ਦੂਸਰੀ ਵਾਰ ਫਿਰ ਰਾਤ 4 ਵਜੇ ਆਏ, ਲੇਕਿਨ ਉਸ ਸਮੇਂ ਕੁੱਤਿਆਂ ਦੇ ਭੌਂਕਣ ਦੇ ਚੱਲਦਿਆਂ ਟਾਈਆਂ ਉੱਥੇ ਛੱਡ ਕੇ ਭੱਜ ਗਏ। ਇਸ ਚੋਰੀ ਦੀ ਸੂਚਨਾ ਸਥਾਨਕ ਪੁਲਿਸ ਸਟੇਸ਼ਨ ਵਿੱਚ ਦੇ ਦਿੱਤੀ ਹੈ।