ਫਾਜ਼ਿਲਕਾ ਜ਼ਿਲੇ ਚ ਤਿੰਨ ਵਿਅਕਤੀ ਕਰੋਨਾ ਪਾਸਟਿਵ ਆਏ! ਜਲਾਲਾਬਾਦ ਇਕਾਂਤਵਾਸ ਵਿੱਚ ਰੱਖੇ ਹੋਏ ਸਨ ਸ਼ਰਧਾਲੂ

ਫਾਜ਼ਿਲਕਾ 1,ਮਈ;ਲੰਬੇ ਸਮੇਂ ਤੋਂ ਗ੍ਰੀਨ ਜ਼ੋਨ ਵਿੱਚ ਚੱਲ ਰਹੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਸ੍ਰੀ  ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਵਿੱਚੋਂ ਤਿੰਨ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਉਣ ਨਾਲ ਜ਼ਿਲ੍ਹੇ ਅੰਦਰ ਹੱਲਚੱਲ ਮਚ ਗਈ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਦੇ ਸਿਵਲ ਸਰਜਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਨੰਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਵਿੱਚੋਂ ਜਲਾਲਾਬਾਦ ਇਕਾਂਤਵਾਸ ਵਿੱਚ ਰੱਖੇ ਤਿੰਨ ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਈ ਹੈ ।ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਕਰੋਨਾ ਰਿਪੋਰਟ ਪੋਸਟ ਆਉਣ ਨਾਲ ਜ਼ਿਲ੍ਹੇ ਭਰ ਦਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ ।ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਸ਼ਹਿਰ ਅੰਦਰ ਇਹ ਪਹਿਲੇ ਤਿੰਨ ਮਾਮਲੇ ਕਰੋਨਾ ਪਾਸਟਿਵ ਆਏ ਹਨ ।