ਨਾਜਾਇਜ਼ ਉਸਾਰੀ ਰੋਕਣ ਗਏ ਲੋਕਾਂ ਉਪਰ ਕਸਮੀਰ ਲਾਲ ਬਾਜੇਕੇ ਵੱਲੋਂ ਫਾਇਰਿੰਗ , ਪ੍ਰਸ਼ੋਤਮ ਕੁਮਾਰ ਦੇ ਮਾਰੀ ਸਿਰ ਵਿੱਚ ਗੋਲੀ

ਗੁਰੂਹਰਸਹਾਏ (ਮਨੀਸ਼ ਭਠੇਜਾ, ਗੁਰਮੇਲ ਵਾਲਵਲ) ਪਿੰਡ ਬਾਜੇ ਕੇ ਵਿੱਚ ਚੱਲ ਰਹੇ ਜ਼ਮੀਨੀ ਵਿਵਾਦ ਨਿਆਂ ਜੋਸ ਵੇਲੇ ਇਕ ਨਵਾਂ ਮੋੜ ਲੈ ਲਿਆ ਜਦੋਂ ਹਾਕਮ ਚਾਂਦੀ ਜਗ੍ਹਾਂ ਉੱਪਰ ਹੋ ਰਹੀ ਨਾਜਾਇਜ਼ ਉਸਾਰੀ ਰੋਕਣ ਗਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਲੋਕਾਂ ਉੱਪਰ ਕਸ਼ਮੀਰ ਲਾਲ ਅਤੇ ਉਸ ਦੇ ਮੁੰਡੇ ਨੇ ਹਥਿਆਰਾਂ ਨਾਲ ਫਾਇੰਰਗ ਕਰ ਦਿੱਤੀ। ਜਿਸ ਵਿੱਚ ਜ਼ਮੀਨ ਦੇ ਮਾਲਕ ਹਾਕਮ ਚੰਦ ਦਾ ਪੁੱਤਰ ਪ੍ਰਸੋਤਮ ਲਾਲ ਜ਼ਖਮੀ ਹੋ ਗਿਆ ਹੈ ਜਿਸਦੇ ਸਿਰ ਵਿੱਚ ਗੋਲੀ ਵੱਜੀ ਹੈ । ਜਾਣਕਾਰੀ ਦਿੰਦਿਆਂ ਯੂਨੀਅਨ ਆਗੂ ਅਵਤਾਰ ਮਹਿਮਾ ਨੇ ਕਿਹਾ ਕਿ ਹਾਕਮ ਚੰਦ ਦੀ ਮਾਲਕ ਜਮੀਨ ਜਿਸ ਬਾਰੇ ਹਾਈਕੋਰਟ ਨੇ ਉਸਦੇ ਪੱਖ ਵਿੱਚ ਫੈਸਲਾ ਕੀਤਾ ਹੈ । ਉਸ ਪੰਜ ਮਰਲੇ ਪਲਾਟ ਉੱਪਰ ਕਸ਼ਮੀਰ ਲਾਲ ਬਾਜੇਕੇ ਨਜਾਇਜ ਉਸਾਰੀ ਕਰ ਰਿਹਾ ਸੀ । ਉਨ੍ਹਾਂ ਕਿਹਾ ਕਿ ਜਦੋ ਵਾਰ ਪੁਲਿਸ ਨੂੰ ਸ਼ਕਾਇਤਾਂ ਕਰਨ ਦੇ ਬਾਵਜੂਦ ਵੀ ਉਸਾਰੀ ਨਹੀ ਰੋਕੀ ਗਈ ਤਾਂ ਯੂਨੀਅਨ ਆਗੂ ਅੱਜ ਨਜਾਇਜ ਉਸਾਰੀ ਰੋਕਣ ਗਏ ਤਾਂ ਕਸ਼ਮੀਰ ਅਤੇ ਉਸਦੇ ਮੁੰਡੇ ਨੇ ਕੁੱਝ ਹੋਰ ਲੋਕਾਂ ਨਾਲ ਮਿਲਕੇ ਗੋਲੀ ਚਲਾ ਦਿੱਤੀ ਅਤੇ ਪ੍ਰਸ਼ੋਤਮ ਕੁਮਾਰ ਪੁੱਤਰ ਹਾਕਮ ਚੰਦ ਦੇ ਸਿਰ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਗੋਲੀ ਮਾਰ ਦਿੱਤੀ । ਇਸਤੋਂ ਫੌਰੀ ਬਾਅਦ ਹੀ ਕਰਾਂਤੀਕਾਰੀ ਕਿਸਾਨ ਯੂਨੀਅਨ ਨੇ ਮੌਕੇ ਤੇ ਹੀ ਧਰਨਾ ਲਾ ਦਿੱਤਾ । ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਯੂਨੀਅਨ ਆਗੂਆਂ ਤੇ ਹੀ ਪਰਚੇ ਦਰਜ ਕਰਨ ਦੇ ਦਬਕੇ ਮਾਰ ਰਹੀ ਹੈ ।