ਫਾਜ਼ਿਲਕਾ ਜ਼ਿਲੇ ‘ਚ 1 ਹੋਰ ਰਿਪੋਰਟ ਪਾਜ਼ਿਟਿਵ ਆਉਣ ਨਾਲ 40 ਕੋਰੋਨਾ ਐਕਟਿਵ ਕੇਸ ਹੋਏ- ਡਿਪਟੀ ਕਮਿਸ਼ਨਰ

ਬੀਤੀ ਦੇਰ ਰਾਤ ਨੂੰ ਫਾਜ਼ਿਲਕਾ ਜ਼ਿਲੇ ਤੋਂ ਭੇਜੇ ਗਏ ਨਮੂਨਿਆਂ ‘ਚ ਇਕ ਰਿਪਰੋਟ ਹੋਰ ਪਾਜ਼ਿਟਿਵ ਆਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਵਿਖੇ ਹੁਣ ਤੱਕ ਕੁੱਲ 40 ਕੋਰੋਨਾ ਐਕਟਿਵ ਕੇਸ ਹੋ ਗਏ ਹਨ।
ਸਿਵਲ ਸਰਜਨ ਡਾ.ਹਰਚੰਦ ਸਿੰਘ ਨੇ ਦੱਸਿਆ ਕਿ ਪਾਜ਼ਿਟਿਵ ਪਾਏ ਜਾਣ ਵਾਲੇ ਨੌਜਵਾਨ ਦੀ ਉਮਰ ਕਰੀਬ 25 ਸਾਲ ਹੈ। ਉਨਾਂ ਦੱਸਿਆ ਕਿ ਪਾਜ਼ਿਟਿਵ ਆਏ ਨੌਜਵਾਨ ਨੂੰ ਸਿਵਲ ਹਸਪਤਾਲ ਜਲਾਲਬਾਦ ਵਿਖੇ ਭੇਜ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ 2460 ਨਮੂਨੇ ਲਏ ਗਏ ਹਨ, ਜਿਨਾਂ ‘ਚੋ 2244 ਰਿਪੋਰਟਾਂ ਨੈਗੇਟਿਵ ਪ੍ਰਾਪਤ ਹੋਈਆ ਹਨ ਅਤੇ 155 ਰਿਪੋਰਟਾਂ ਦੇ ਨਤੀਜ਼ੇ ਆਉਣੇ ਹਨ ਅਤੇ 21 ਸੈਂਪਲਾਂ ਨੂੰ ਮੁੜ ਤੋਂ ਜਾਂਚ ਲਈ ਭੇਜਿਆ ਗਿਆ ਹੈ।