ਫਾਜ਼ਿਲਕਾ ਜ਼ਿਲ੍ਹੇ ‘ਚ 3 ਹੋਰ ਰਿਪੋਰਟਾਂ ਕੋਰੋਨਾ ਪਾਜੀਟਿਵ ਆਈਆਂ

ਹੁਣ ਤੱਕ ਜ਼ਿਲ੍ਹੇ ਅੰਦਰ ਕੁੱਲ 44 ਕੋਰੋਨਾ ਐਕਟਿਵ ਕੇਸ ਹੋਏ-ਸਿਵਲ ਸਰਜਨ

ਜਲਾਲਾਬਾਦ , 15 ਮਈ (ਬਿਮਲ ਭਠੇਜਾ) ਵੀਰਵਾਰ ਦੇਰ ਰਾਤ ਨੂੰ ਤਿੰਨ ਹੋਰ ਕੋਰੋਨਾ ਕੇਸਾਂ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰਚੰਦ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਤਿੰਨ ਹੋਰ ਰਿਪੋਰਟਾਂ ਪਾਜੀਟਿਵ ਆਉਣ ਨਾਲ ਜ਼ਿਲ੍ਹੇ ਅੰਦਰ ਹੁਣ ਤੱਕ ਕੁੱਲ 44 ਕੋਰੋਨਾ ਐਕਟਿਵ ਕੇਸ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪਾਜੀਟਿਵ ਕੇਸਾਂ ਦੇ ਵਿੱਚ ਦੋ ਮਰਦ ਅਤੇ ਇਕ ਔਰਤ ਜਿਨ੍ਹਾਂ ਦੀ ਕ੍ਰਮਵਾਰ ਉਮਰ ਕਰੀਬ 41 ਤੇ 55 ਸਾਲ ਹੈ ਅਤੇ ਮਹਿਲਾ ਦੀ ਉਮਰ ਕਰੀਬ 46 ਸਾਲ ਹੈ। ਇਨ੍ਹਾਂ ਪਾਜੀਟਿਵ ਮਰੀਜਾਂ ਨੂੰ ਜਲਾਲਾਬਾਦ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਦੀ ਅਪੀਲ ਕੀਤੀ।