ਬਿਜਲੀ ਘਰ ਨੂੰ ਲੱਗੀ ਭਿਆਨਕ ਅੱਗ ਕਾਰਨ ਕਰੋੜਾਂ ਦਾ ਨੁਕਸਾਨ

ਜ਼ੀਰਾ, (ਪੰਜਾਬੀ ਸਪੈਕਟ੍ਰਮ ਸਰਵਿਸ) – – ਜ਼ੀਰਾ ਨੇੜਲੇ ਪਿੰਡ ਮਸਤੇਵਾਲਾ ਵਿਖੇ 440 ਕੇ.ਵੀ ਬਿਜਲੀ ਗਰਿੱਡ ਨੂੰ ਸ਼ਨੀਵਾਰ ਸਵੇਰੇ ਤੜਕਸਾਰ ਲੱਗੀ ਭਿਆਨਕ ਅੱਗ ਕਾਰਨ ਗਰਿੱਡ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਇਸ ਭਿਆਨਕ ਅੱਗ ਕਾਰਨ ਪਿੰਡ ਫ਼ਤਿਹਗੜ੍ਹ ਪੰਜਤੂਰ, ਪਿੰਡ ਕਮਾਲਗੜ੍ਹ, ਮਖੂ ਅਤੇ ਕੁਰਾਲੀ ਦੇ ਬਿਜਲੀ ਗਰੀਡਾਂ ਦੀ ਸਪਲਾਈ ਵੀ ਠੱਪ ਹੋ ਕੇ ਰਹਿ ਗਈ, ਜਿਸ ਕਾਰਨ ਮਖੂ ਏਰੀਏ ਦੇ ਕਈ ਪਿੰਡਾਂ ਦੇ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਅੱਗ ਐਨੀ ਭਿਆਨਕ ਸੀ ਕਿ ਇਸ ‘ਤੇ ਕਾਬੂ ਪਾਉਣ ਲਈ 9 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਪਹੁੰਚੀਆਂ ਅਤੇ ਲੰਬੀ ਮਿਹਨਤ-ਮੁਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਇਸ ਮੌਕੇ ਬਿਜਲੀ ਵਿਭਾਗ ਦੇ ਚੀਫ ਇੰਜੀਨੀਅਰ ਰਾਜੇਸ਼ ਟੰਡਨ, ਐਕਸੀਅਨ ਅਜੇ ਕੁਮਾਰ, ਐੱਸ.ਡੀ.ਓ. ਐੱਸ.ਪੀ. ਸਿੰਘ, ਐੱਸ.ਡੀ.ਓ ਸੰਤੋਖ਼ ਸਿੰਘ ਘਟਨਾ ਸਥਾਨ ‘ਤੇ ਪੁੱਜੇ ਅਤੇ ਉਨ੍ਹਾਂ ਹਾਲਾਤਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਅੱਗ ਕਾਰਨ ਬਿਜਲੀ ਵਿਭਾਗ ਦਾ ਲਗਭਗ 5 ਕਰੋੜ ਦਾ ਨੁਕਸਾਨ ਹੋ ਗਿਆ ਹੈ ਅਤੇ ਨੁਕਸਾਨੇ ਗਏ ਬਿਜਲੀ ਉਪਕਰਨਾਂ ਨੂੰ ਬਦਲਣ ਅਤੇ ਠੀਕ ਕਰਨ ਵਿਚ ਇੱਕ ਮਹੀਨਾ ਸਮਾਂ ਲੱਗੇਗਾ।
ਅੱਗ