ਬਿਨਾ ਮਨਜੂਰੀ ਪਿੰਡ ਦੇ ਬਾਹਰ ਲੋਕਾਂ ਨੂੰ ਛੱਡਣ ਦੇ ਦੋਸ਼ ’ਚ ਟਰੱਕ ਡਰਾਇਵਰ ਤੇ ਕੰਡਕਟਰ ਖਿਲਾਫ ਕੇਸ ਦਰਜ 

Scales of justice and Gavel on wooden table and Lawyer or Judge working with agreement in Courtroom, Justice and Law concept.
ਜਲਾਲਾਬਾਦ, (ਬਿਮਲ) ਥਾਣਾ ਵੈਰੋਕੇ ਪੁਲਿਸ ਵਲੋਂ ਲਾਕ ਡਾੳੂਨ ਕਰਫਿੳੂ ਦੌਰਾਨ ਬਾਹਰ ਤੋਂ ਲੋਕਾਂ ਨੂੰ ਟਰੱਕ ਜਰੀਏ ਬਿਨਾ ਮਨਜੂਰੀ ਪਿੰਡ ਦੇ ਬਾਹਰ ਛੱਡਣ ਤੇ ਡਰਾਇਵਰ ਤੇ ਕੰਡਕਟਰ ਵਿਰੁੱਧ ਮਾਮਲਾ ਦਰਜ ਕੀਤਾ ਹੈ। ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਟਰੱਕ ਡਰਾਇਵਰ ਰਜਿੰਦਰ ਪਾਲ ਤੇ ਕੰਡੈਕਟਰ ਨਛੱਤਰ ਸਿੰਘ ਟਰੱਕ ਨੰਬਰ ਆਰਜੇ-79, ਜੀਪੀ 3205 ਜੋ ਮਹਿੰਦਰਗੜ੍ਹ ਤੋਂ ਲੋਕਾਂ ਨੂੰ ਪ੍ਰਸ਼ਾਸਨ ਦੀ ਮਨਜੂਰੀ ਤੋਂ ਬਗੈਰ ਕਰਾਏ ਦੇ ਲਾਲਚ ਨਾਲ ਲਿਆ ਕੇ ਲੋਕਾਂ ਨੂੰ ਪਿੰਡਾਂ ਦੇ ਬਾਹਰ ਛੱਡ ਕੇ ਜਾ ਰਹੇ ਸਨ। ਸੇਮ ਨਾਲਾ ਢਾਬ ਕੜਿਆਲ ਨੂੰ ਆ ਰਹੇ ਸੀ। ਜਿਸ ਤੇ ਨਾਕੇ ਦੌਰਾਨ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਨੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਤੇ ਉਨ੍ਹਾਂ ਵਿਰੁੱਧ ਧਾਰਾ 188,269 ਤਹਿਤ ਕੇਸ ਦਰਜ ਕੀਤਾ ਗਿਆ ਹੈ।