ਬੀਤੀ ਰਾਤ ਆਏ ਝੱਖੜ ਨੇ ਜਲਾਲਾਬਾਦ ‘ਚ ਸ਼ੈਲਰ ਇੰਡਸਟਰੀ ਦਾ ਕੀਤਾ ਕਰੋੜਾਂ ਦਾ ਨੁਕਸਾਨ

ਸੈਲਰ ਇੰਡਸਟਰੀ ’ਚ ਹੋਏ ਨੁਕਸਾਨ ਦਾ ਦਿ੍ਰਸ।
ਜਲਾਲਾਬਾਦ, (ਪੰਜਾਬੀ ਸਪੈਕਟ੍ਰਮ ਸਰਵਿਸ)- ਬੀਤੀ ਰਾਤ ਤੇਜ਼ ਝੱਖੜ ਨੇ ਜਲਾਲਾਬਾਦ ਹਲਕੇ ਅੰਦਰ ਸ਼ੈਲਰ ਇੰਡਸਟਰੀ ਦਾ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਹੈ। ਇਸ ਤੇਜ਼ ਝੱਖੜ ਨੇ ਪਿੰਡ ਅਰਾਈਆਂ ਵਾਲਾ ਦੀ ਹਦੂਦ ਅੰਦਰ ਆਉਂਦੇ ਕਈ ਇੰਡਸਟਰੀ ਉੱਪਰ ਆਪਣਾ ਕਹਿਰ ਵਰਤਾਇਆ ਹੈ। ਇਸ ਪਿੰਡ ਦੇ ਨੇੜੇ ਸਥਿਤ ਗੁਰਾਇਆ ਇੰਡਸਟਰੀ, ਕੇ.ਜੀ ਇੰਡਸਟਰੀ, ਐੱਸ.ਐਮ ਇੰਡਸਟਰੀ, ਸੰਦੀਪ ਰਾਈਸ ਮਿਲ, ਕੇ ਸੀ ਸੋਲ ਵੈਕਸ ਆਦਿ ਦਾ ਕਾਫੀ ਨੁਕਸਾਨ ਹੋਇਆ ਹੈ। ਤੇਜ ਝੱਖੜ ਕਾਰਨ ਜਿੱਥੇ ਗਡਾਉਨਾਂ ਦੀਆਂ ਛੱਤਾਂ ਉੱਡ ਕੇ ਨੇੜੇ ਦੇ ਖੇਤਾਂ ‘ਚ ਜਾ ਪਈਆਂ, ਉੱਥੇ ਇੰਡਸਟਰੀ ਦੀਆਂ ਚਾਰਦੀਵਾਰੀ ਦੀਆਂ ਕੰਧਾਂ ਵੀ ਡਿਗ ਗਈਆਂ। ਕਈ ਇੰਡਸਟਰੀ ‘ਚ ਮਸ਼ੀਨਾਂ ਦੇ ਨੁਕਸਾਨ ਦੇ ਨਾਲ-ਨਾਲ ਸਟੋਰ ਕੀਤਾ ਗਿਆ ਝੋਨਾ, ਚਾਵਲ ਵੀ ਗਿੱਲਾ ਹੋਣ ਦੀ ਖ਼ਬਰ ਹੈ।