ਲਖਮੀਰਪੁਰਾ ਪਿੰਡ ਦੇ ਕਿਸਾਨ ਵੱਲੋਂ ਰਹਿੰਦ ਖੂੰਹਦ ਨੂੰ ਲਗਾਈ ਅੱਗ ਕਾਰਣ ਆਰੇ ‘ਚ ਪਈ ਲੱਖਾਂ ਰੁਪਏ ਦੀ ਲੱਕੜ ਸੜ ਕੇ ਸੁਆਹ

ਲਖਮੀਰਪੁਰਾ ਪਿੰਡ ਦੇ ਕਿਸਾਨ ਵੱਲੋਂ ਰਹਿੰਦ ਖੂੰਹਦ ਨੂੰ ਲਗਾਈ ਅੱਗ ਕਾਰਣ ਆਰੇ ‘ਚ ਪਈ ਲੱਖਾਂ ਰੁਪਏ ਦੀ ਲੱਕੜ ਸੜ ਕੇ ਸੁਆਹ
ਗੁਰੂ ਹਰਸਹਾਏ (ਗੁਰਮੇਲ ਸਿੰਘ ਵਾਰਵਲ)  ਲਖਮੀਰਪੁਰਾ ਰੋਡ ‘ਤੇ ਸਥਿਤ ਕਿਸੇ ਕਿਸਾਨ ਵਲੋਂ ਆਪਣੀ ਜ਼ਮੀਨ ਦੀ ਨਾੜ ਨੂੰ ਅੱਗ ਲਗਾਈ ਗਈ ਸੀ, ਜਿਸ ਦੇ ਚੱਲਦਿਆਂ ਅੱਜ ਸਵੇਰ ਦੀ ਤੇਜ਼ ਹਵਾ ਚੱਲਣ ਕਰਕੇ ਇਸ ਅੱਗ ਨੇ ਨਾਲ ਲੱਗਦੇ ਲੱਕੜ ਦਾ ਕੰਮ ਕਰਨ ਵਾਲੇ ਆਰੇ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਅਤੇ ਆਰੇ ‘ਚ ਪਈ ਲੱਖਾਂ ਰੁਪਏ ਦੇ ਕਰੀਬ ਲੱਕੜ ਸੜ ਕੇ ਸਵਾਹ ਹੋ ਗਈ। ਇਸ ਅੱਗ ਸਬੰਧੀ ਜਾਣਕਾਰੀ ਮਿਲਦਿਆਂ ਹੀ ਥਾਣਾ ਮੁਖੀ ਜਸਵਰਿੰਦਰ ਸਿੰਘ ਏ.ਐੱਸ. ਗੁਰਚਰਨ ਸਿੰਘ ਪਵਨ ਕੁਮਾਰ ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਫਾਇਰ ਬ੍ਰਿਗੇਡ ਨੂੰ ਤੁਰੰਤ ਫੋਨ ਕੀਤਾ ਗਿਆ, ਜਿਸ ਤੋਂ ਬਾਅਦ ਤੁਰੰਤ  ਫਿਰੋਜ਼ਪੁਰ ਫਰੀਦਕੋਟ ਅਤੇ ਜਲਾਲਾਬਾਦ ਮੁਕਤਸਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਕਈ ਘੰਟਿਆਂ ਦੀ ਮਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਗਨੀਮਤ ਇਹ ਰਹੀ ਕਿ ਜਿਸ ਜਗ੍ਹਾ ਤੇ ਆਰਾ ਸਥਿਤ ਉੱਥੇ ਕਈ ਘਰ ਵੀ ਸਥਿਤ ਹਨ ਜੋ ਕਿ ਇਸ ਅੱਗ ਦੀ ਲਪੇਟ ‘ਚ ਆਉਣ ਤੋਂ ਬਚ ਗਏ ਜੇਕਰ ਇਹ ਘਰਾਂ ਨੂੰ ਵੀ ਅੱਗ ਲੱਗ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ।