ਸੀ.ਆਈ.ਸਟਾਫ਼ ਫ਼ਾਜ਼ਿਲਕਾ ਨੂੰ  ਨਸ਼ੀਲਿਆਂ ਗੋਲੀਆਂ ਦੀ ਵੱਡੀ ਖੇਪ  ਬਰਾਮਦ -3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ  

ਜਲਾਲਾਬਾਦ,(ਬਿਮਲ ਭਠੇਜਾ) -ਜ਼ਿਲਾ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ ਸ.ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਨੂੰ ਠੱਲ• ਪਾਉਣ ਲਈ ਛੇੜੀ ਮੁਹਿੰਮ ਦੇ ਤਹਿਤ ਸੀ.ਆਈ ਸਟਾਫ਼ ਫ਼ਾਜ਼ਿਲਕਾ ਨੇ ਮੁਖ਼ਬਰੀ ਦੇ ਆਧਾਰ ‘ਤੇ ਨਾਕਾਬੰਦੀ ਕਰ ਕੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ 3 ਨਸ਼ਾ ਤਸਕਰਾਂ ‘ਚੋਂ 2 ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਕੇ 80ਹਜ਼ਾਰ ਨਸ਼ੀਲਿਆਂ ਗੋਲੀਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਆਈ ਸਟਾਫ਼ ਫ਼ਾਜ਼ਿਲਕਾ ਦੇ ਇੰਨਸਪੈਕਟਰ ਸ਼ਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਜਲਾਲਾਬਾਦ ਵੱਲੋਂ ਸਮੇਤ ਪੁਲਸ ਪਾਰਟੀਆਂ ਨੇੜੇ ਭੋਲੀ ਬਾਣੀਆ ਸ਼ੈਲਰ ਸ਼੍ਰੀ ਮੁਕਤਸਰ ਸਾਹਿਬ ਰੋਡ ਜਲਾਲਾਬਾਦ ਵਿਖੇ ਰੇਡ ਕਰਨ ਤੇ  ਗੌਰਵ ਪਰੂਥੀ ਪੁੱਤਰ ਰਤਨ ਲਾਲ ਵਾਸੀਆਨ ਦਸਮੇਸ਼ ਨਗਰੀ ਜਲਾਲਾਬਾਦ, ਪਰਮਜੀਤ ਸਿੰਘ ਊਰਫ ਪੰਮਾ ਪੁੱਤਰ ਫ਼ੌਜਾਂ ਸਿੰਘ ਵਾਸੀ ਟਿਵਾਣਾ ਕਲਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਅਤੇ ਜਦਕਿ ਪ੍ਰਿੰਸ ਪਰੂਥੀ ਪੁੱਤਰ ਰਤਨ ਲਾਲ ਮੌਕੇ ਤੋ ਫ਼ਰਾਰ ਹੋ ਗਿਆ। ਸੀ.ਆਈ ਇੰਨਸਪੈਕਟਰ ਸ਼ਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰਸ ਅਤੇ ਗੌਰਵ ਮੈਡੀਕਲ ਦੀ ਆੜ ਵਿਚ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ ਜੋ ਕਿ ਪਰਮਜੀਤ ਸਿੰਘ ਊਰਫ ਪੰਮਾ ਇਨ•ਾਂ ਦੇ ਪਾਸੋਂ ਗੋਲੀਆਂ ਖ਼ਰੀਦ ਕੇ ਅੱਗੇ ਪਿੰਡਾਂ ਵਿਚ ਵੇਚਣ ਦਾ ਆਦੀ ਹੈ ਜੋ ਕਿ ਪਰਮਜੀਤ ਸਿੰਘ ਊਰਫ ਪੰਮਾ ਇਨ•ਾਂ ਦੇ ਬਣੇ ਗਰੈਜ ਵਿਚ ਨਸ਼ੀਲੀਆਂ ਗੋਲੀਆਂ ਖ਼ਰੀਦ ਕਰਨ ਲਈ ਗਿਆ ਹੋਇਆ ਹੈ। ਸੀ.ਆਈ ਸਟਾਫ਼ ਫ਼ਾਜ਼ਿਲਕਾ ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਦੋਸ਼ੀਆਂ ਵਿਚੋਂ ਗੌਰਵ ਪਰੂਥੀ ਵਾਸੀ ਦਸਮੇਸ਼ ਨਗਰੀ  ਅਤੇ ਪਰਮਜੀਤ ਸਿੰਘ ਊਰਫ  ਪੰਮਾ ਵਾਸੀ ਟਿਵਾਣਾ ਕਲਾਂ ਨੂੰ 80 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰ ਕੇ ਥਾਣਾ ਸਿਟੀ ਜਲਾਲਾਬਾਦ ਵਿਖੇ ਐਨ.ਡੀ.ਪੀ.ਸੀ ਐਕਟ ਦੇ ਤਹਿਤ ਮਾਮਲਾ ਦਰਜ ਹੈ । ਇੰਸਪੈਕਟਰ ਨੇ ਕਿਹਾ ਕਿ ਫੜੇ ਗਏ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਸੀ.ਆਈ ਸਟਾਫ਼ ਦੇ ਇੰਸਪੈਕਟਰ ਨੇ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ  ‘ਚ  ਪਰਮਜੀਤ ਸਿੰਘ ਊਰਫ ਪੰਮਾ ‘ਤੇ ਪਹਿਲਾ ਵੀ ਥਾਣਾ ਸਦਰ ਜਲਾਲਾਬਾਦ ਵਿਖੇ ਮਿਤੀ 14/11/18 ਨੂੰ ਐਨ.ਡੀ.ਪੀ.ਸੀ ਐਕਟ ਤਹਿਤ 50 ਗਰਾਮ ਹੈਰੋਇਨ ਬਰਾਮਦ ਦਾ ਮਾਮਲਾ ਦਰਜ ਹੈ।