ਸੇਮਨਾਲੇ ’ਚ ਹੋ ਰਹੀ ਸੀ ਨਜਾਇਜ ਮਾਇਨਿੰਗ, 12 ਰੇਤ ਦੀਆਂ ਟਰਾਲੀਆਂ ਬਰਾਮਦ

ਜਲਾਲਾਬਾਦ, 13 ਮਈ (ਬਿਮਲ ਭਠੇਜਾ) ਥਾਣਾ ਵੈਰੋਕਾ ਪੁਲਿਸ ਨੇ ਪਿੰਡ ਕਾਠਗੜ੍ਹ ’ਚ ਲੰਘਦੇ ਸੇਮਨਾਲੇ ’ਚ ਹੋ ਰਹੀ ਨਜਾਇਜ ਮਾਇਨੰਗ ਦੇ ਖਿਲਾਫ ਕਾਰਵਾਈ ਕਰਦੇ ਹੋਏ 12 ਰੇਤ ਦੀਆਂ ਟਰੈਕਟਰ-ਟਰਾਲੀਆਂ ਨੂੰ ਬਰਾਮਦ ਕੀਤੀਆਂ ਹਨ ਅਤੇ ਪੁਲਿਸ ਨੇ ਇਸ ਮਾਮਲੇ ’ਚ ਅਣਪਛਾਤੇ ਡਰਾਇਵਰ ਤੇ ਲੇਬਰ ਸਮੇਤ ਮਾਈਨਿੰਗ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ।
ਉਧਰ ਇਸ ਸਬੰਧੀ ਡੀਐਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦ ਮੰਨੇਵਾਲਾ ਰੋਡ ਤੇ ਉਨ੍ਹਾਂ ਦੇ ਪੁਲਸ ਮੁਲਾਜਮਾਂ ਤੇ ਅਣਪਛਾਤਿਆਂ ਵਲੋਂ ਹਮਲਾ ਕੀਤਾ ਗਿਆ ਤਾਂ ਉਹ ਸਰਚ ਅਭਿਆਨ ਦੌਰਾਨ ਵੱਖ-ਵੱਖ ਪਿੰਡਾਂ ’ਚ ਗਸ਼ਤ ਤੇ ਨਿਕਲੇ ਤਾਂ ਪਿੰਡ ਕਾਠਗੜ੍ਹ ਤੋਂ ਤਾਰੇਵਾਲਾ ਦੇ ਵਿਚਕਾਰ ਲੰਘਦੇ ਸੇਮਨਾਲੇ ’ਚ ਮਾਇਨਿੰਗ ਹੋ ਰਹੀ ਸੀ। ਪਰ ਪੁਲਿਸ ਦੀ ਗੱਡੀ ਨੂੰ ਦੇਖ ਕੇ ਦੋਸ਼ੀ ਮੌਕੇ ਤੇ ਟਰੈਕਟਰ-ਟ੍ਰਾਲੀਆਂ ਛੱਡ ਕੇ ਫਰਾਰ ਹੋ ਗਏ। ਇਸ ਦੌਰਾਨ ਪੁਲਿਸ ਨੇ 12 ਰੇਤ ਦੀਆਂ ਭਰੀਆਂ ਟਰੈਕਟਰ-ਟ੍ਰਾਲੀਆਂ ਨੂੰ ਬਰਾਮਦ ਕਰ ਲਿਆ। ਉਧਰ ਥਾਣਾ ਵੈਰੋਕਾ ਪੁਲਿਸ ਨੇ ਇਸ ਮਾਮਲੇ ’ਚ  ਮੁਕੱਦਮਾ ਨੰਬਰ-43 ਦਰਜ ਕਰ ਲਿਆ ਹੈ।