ਸੜਕ ਦੁਰਘਟਨਾ ਵਿਚ ਨੌਜਵਾਨ ਪੱਤਰਕਾਰ ਪ੍ਰਦੀਪ ਕਾਲੜਾ ਦੀ ਮੌਤ 

ਗੁਰੂਹਰਸਹਾਏ , 4 ਮਈ (ਮਨੀਸ਼ ਭਠੇਜਾ) ਨੌਜਵਾਨ ਪੱਤਰਕਾਰ ਪ੍ਰਦੀਪ ਕਾਲੜਾ ਦੀ ਸੋਮਵਾਰ ਨੂੰ ਇੱਕ ਦਰਦਨਾਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ । ਪ੍ਰਦੀਪ ਕਾਲੜਾ ਲੁਧਿਆਣਾ ਦਵਾਈ ਲੈਣ ਲਈ ਆਪਣੇ ਜੀਜੇ ਦੇ ਨਾਲ ਗਏ ਸਨ ।ਲੁਧਿਆਣਾ ਤੋਂ ਵਾਪਸ ਆਉਂਦਿਆਂ ਜਦੋਂ ਕਾਰ ਨੂੰ ਡਰਾਈਵਰ ਚਲਾ ਰਿਹਾ ਸੀ ਤਾਂ ਅਚਾਨਕ ਕਾਰ ਡਿਵਾਈਡਰ ਉਪਰ ਚੜ੍ਹਨ ਕਾਰਨ ਬੇਕਾਬੂ ਹੋ ਕੇ ਪਲਟ ਗਈ । ਉਹ ਅਰਟਿਗਾ ਨੰਬਰ ਪੀ ਬੀ 05 ਐਕਸ 115 ਰਾਹੀਂ ਵਾਪਸ ਆ ਰਹੇ ਸੀ ਕਿ ਪਿੰਡ ਮਾਛੀਬੁਗਰਾ ਨੇੜੇ ਇਹ ਦੁਰਘਟਨਾ ਵਾਪਰੀ ।ਗੰਭੀਰ ਚੋਟਾਂ ਲੱਗਣ ਕਾਰਨ ਪ੍ਰਦੀਪ ਕਾਲੜਾ ਚੱਲ ਵੱਸੇ ।  ਕਾਲੜਾ ਪਰਿਵਾਰ ਉਪਰ ਪਈ ਕੁਦਰਤੀ ਮਾਰ ਨਾਲ ਇਲਾਕੇ ਭਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ । ਇਸ ਤੋਂ ਮਹਿਜ਼ 22 ਦਿਨ ਪਹਿਲਾਂ ਉਸ ਦੇ ਵੱਡੇ ਭਰਾ ਦਿਲ ਦਾ ਦੌਰਾ ਪੈਣ ਕਾਰਨ ਚੱਲ ਵਸਿਆ ਸੀ ।