ਹਿੰਦ-ਪਾਕਿ ਸਰਹੱਦ ਤੋਂ 10 ਕਰੋੜ ਦੀ ਹੈਰੋਇਨ ਸਮੇਤ 280 ਗ੍ਰਾਮ ਅਫੀਮ ਬਰਾਮਦ

ਗੁਰੂ ਹਰਸਹਾਏ (ਗੁਰਮੇਲ ਸਿੰਘ ਵਾਰਵਲ) ਹਿੰਦ-ਪਾਕਿ ਸਰਹੱਦ ਤੋਂ ਪਾਕਿਸਤਾਨੀ ਸਮੱਗਲਰਾਂ ਵਲੋਂ ਭਾਰਤੀ ਖੇਤਰ ਵਿਚ ਹੈਰੋਇਨ ਦੀਆਂ ਖੇਪਾਂ ਭੇਜਣ ਤੋਂ ਬਾਜ਼ ਨਹੀਂ ਆ ਰਹੇ ।ਉੱਥੇ ਹੀ ਸਾਡੇ ਪੰਜਾਬ ਦੀ  ਪੁਲਿਸ ਵੱਲੋਂ ਵੀ ਇਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾ ਰਿਹਾ। ਅੱਜ ਨਾਰਕੋਟਿਕਸ ਸੈਲ ਤਰਨ ਤਾਰਨ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਕਣਕ ਦੇ ਖੇਤਾਂ ਵਿਚੋਂ  2 ਕਿਲੋ 20 ਗ੍ਰਾਮ ਹੈਰੋਇਨ ਅਤੇ 280 ਗ੍ਰਾਮ ਅਫੀਮ ਬਰਾਮਦ ਕਰਨ ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ । ਇਸ ਸੰਬੰਧੀ ਪੁਲਿਸ ਨੇ ਥਾਣਾ ਸਦਰ ਪੱਟੀ ਵਿਖੇ ਅਣਪੁਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਜਿਲ੍ਹਾ ਪੁਲਿਸ ਮੁੱਖੀ ਧਰੁਵ ਦਹੀਆ ਨੇ ਦੱਸਿਆ ਕਿ ਨਸੇ ਨੂੰ ਫੜਨ ਲਈ ਵੱਖ – ਵੱਖ ਟੀਮਾਂ ਬਣਾ ਕੇ ਇਲਾਕੇ ਵਿਚ ਭੇਜੀਆ ਗਈਆ ਸਨ । ਨਾਰਕੋਟਿਕਸ ਸੈਲ ਤਰਨ ਤਾਰਨ ਦੇ ਇੰਚਾਰਜ ਏ.ਐੱਸ.ਆਈ. ਗੁਰਦਿਆਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਭਾਰਤ – ਪਾਕਿਸਤਾਨ ਸਰਹੱਦ ਦੀ ਜੀਰੋ ਲਾਈਨ ਤੋਂ ਭਾਰਤ ਵਾਲੇ ਪਾਸੇ ਭਾਰਤੀ ਸਮੱਗਲਰਾਂ ਵਲੋਂ ਪਾਕਿਸਤਾਨੀ ਸਮੱਗਲਰਾਂ ਨਾਲ ਤਾਲਮੇਲ ਕਰਕੇ ਬੀ.ਐੱਸ.ਐੱਫ . ਦੀ ਚੌਕੀ ਝੁਗੀਆ ਨੂਰ ਮੁਹੰਮਦ ਵਿਖੇ ਕਣਕ ਦੇ ਖੇਤਾਂ ਵਿੱਚ ਹੈਰੋਇਨ ਦੱਬੀ ਹੋਈ ਹੈ । ਨਾਰਕੋਟਿਕਸ ਸੈਲ ਦੇ ਇੰਚਾਰਜ ਗੁਰਦਿਆਲ ਸਿੰਘ ਵੱਲੋਂ ਸਪੈਸਲ ਟੀਮਾਂ ਬਣਾ ਕੇ ਬੀ.ਐੱਸ.ਐੱਫ . ਦੀ ਪੋਸਟ ਝੁਗੀਆ ਨੂਰ ਮੁਹੰਮਦ ਵਿਖੇ ਬੀ.ਐੱਸ.ਐੱਫ ਦੇ ਚੌਕੀ ਇੰਚਾਰਜ ਇੰਸਪੈਕਟਰ ਉਧੰਭਾਨ ਯਾਦਵ ਨੂੰ ਨਾਲ ਲੈ ਕੇ ਸਖਤ ਆਪ੍ਰੇਸਨ ਚਲਾਇਆ ਤਾਂ ਭਾਰਤੀ ਜੀਰੋ ਲਾਈਨ ਦੇ ਖੇਤਾਂ ਵਿਚ ਦੱਬੀ ਬੋਤਲ ਹੈਰੋਇਨ ਅਤੇ ਲਿਫਾਫੇ ਵਿਚ ਨੱਪੀ ਅਫੀਮ  ਬਰਾਮਦ ਕੀਤੀ ਗਈ। ਜਿਸ ਦਾ ਕੁੱਲ ਹੇੈਰੋਇਨ ਵਜਨ 2 ਕਿਲੋ 20 ਗ੍ਰਾਮ ਅਤੇ ਅਫੀਮ ਦਾ ਵਜਨ 280 ਗ੍ਰਾਮ ਨਾਪਿਆ ਗਿਆ ਹੇੈ।