ਆਲਮਗੀਰ ਵਿਖੇ ਫੈਕਟਰੀ ‘ਚ ਲੱਗੀ ਅੱਗ ,ਕਰੀਬ 50 ਲੱਖ ਦਾ ਹੋਇਆ ਨੁਕਸਾਨ

ਲੁਧਿਆਣਾ ,18 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) : ਆਲਮਗੀਰ ਵਿਖੇ ਇਕ ਫੈਕਟਰੀ ਨੂੰ ਅੱਗ ਲੱਗਣ ਨਾਲ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਕੰਚਨ ਪਲਾਸਟਿਕ ਐਂਡ ਟਰੇਡਰਸ ਦੇ ਆਲਮਗੀਰ ਸਥਿਤ ਗੋਦਾਮ ਵਿਚ ਲੱਗੀ। ਪ੍ਰਾਪਤ ਜਾਣਕਾਰੀ ਅਨੁਸਾਰ ਫੈਕਟਰੀ ਦੇ ਆਸ ਪਾਸ ਦੇ ਖੇਤਾਂ ਦੇ ਵਿਚ ਨਾੜ ਨੂੰ ਅੱਗ ਲਗਾਈ ਗਈ ਸੀ ਜੋ ਕਿ ਤੇਜ ਹਵਾ ਦੇ ਕਾਰਨ ਫੈਲ ਗਈ ।ਇਸ ਦੌਰਾਨ ਫੈਕਟਰੀ ਦੀਵਾਰ ਤੇ ਵੇਲਾਂ ਨੂੰ ਵੀ ਅੱਗ ਲੱਗ ਗਈ ਜੋ ਕਿ ਫੈਕਟਰੀ ਦੇ ਅੰਦਰ ਤੱਕ ਚਲੀ ਗਈ ਜੋ ਦੇਖਦੇ ਹੀ ਦੇਖਦੇ ਭਾਂਬੜ ਦਾ ਰੂਪ ਧਾਰਨ ਕਰ ਗਈ। ਅੱਗ ਲੱਗਣ ਤੋਂ ਕਰੀਬ 15 ਮਿੰਟ ਬਾਅਦ ਫੈਕਟਰੀ ਦੇ ਅੰਦਰ ਪਿਆ ਗੈਸ ਦਾ ਸਿਲੰਡਰ ਵੀ ਬਲਾਸਟ ਹੋ ਗਿਆ । ਅੱਗ ਬੁਝਾਉਣ ਦੇ ਲਈ ਕਰੀਬ ਪੰਦਰਾਂ ਫਾਇਰ ਬਿ੍ਰਗੇਡ ਮੌਕੇ ‘ਤੇ ਮੌਜੂਦ ਸਨ। ਜਿਨ੍ਹਾਂ ਨੇ ਭਾਰੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ । ਫਾਇਰ ਫਾਈਟਰ ਨੂੰ ਇਸ ਮੌਕੇ ਫੈਕਟਰੀ ਦੀ ਦੀਵਾਰ ਵੀ ਤੋੜਨੀ ਪਈ।