ਇਫਕੋ ਦੇ ਰਿਟਾਇਰਡ ਜਨਰਲ ਮੈਨੇਜਰ ਦਾ ਘਰ ਅੰਦਰ ਹੀ ਹੋਇਆ ਕਤਲ, ਪਤਨੀ-ਪੁੱਤਰ ਪੁਲਿਸ ਹਿਰਾਸਤ ‘ਚ

ਲੁਧਿਆਣਾ, (ਪੰਜਾਬੀ ਸਪੈਕਟ੍ਰਮ ਸਰਵਿਸ): ਬੀਆਰਐਸ ਨਗਰ ਦੇ ਸੀ ਬਲਾਕ ਵਿੱਚ ਇੱਕ ਇਫਕੋ ਦੇ ਰਿਟਾਇਰਡ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਉਸ ਦੀ ਲਾਸ਼ ਘਰ ਦੇ ਅੰਦਰ ਹੀ ਬਰਾਮਦ ਹੋਈ ਹੈ। ਇਸ ਤੋਂ ਬਾਅਦ ਕਥਿਤ ਤੌਰ ਤੇ ਕਤਲ ਦਾ ਸ਼ੱਕ ਉਸ ਦੀ ਪਤਨੀ ਤੇ ਬੇਟੇ ਤੇ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜੇ ‘ਚ ਲੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿ੍ਰਤਕ ਦੀ ਪਛਾਣ ਸ਼ਾਮ ਸਿੰਘ ਵਜੋਂ ਹੋਈ ਹੈ। ਸ਼ਾਮ ਸਿੰਘ ਦਾ ਆਪਣੀ ਪਤਨੀ ਤੇ ਬੇਟੇ ਨਾਲ ਝਗੜਾ ਚੱਲ ਰਿਹਾ ਸੀ। ਸ਼ੁਰੂਆਤੀ ਜਾਂਚ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਤਲ ਉਨ੍ਹਾਂ ਦੋਨਾਂ ਨੇ ਹੀ ਕੀਤਾ ਹੈ। ਸ਼ਾਮ ਸਿੰਘ ਦਾ ਗਲਾ ਵੱਢਿਆ ਹੋਇਆ ਸੀ ਤੇ ਉਸ ਦੇ ਸਿਰ ਵਿੱਚ ਵੀ ਕਾਫੀ ਸੱਟਾਂ ਦੇ ਨਿਸ਼ਾਨ ਸਨ। ਪੁਲਿਸ ਨੇ ਮਾਂ-ਪੁੱਤ ਨੂੰ ਹਿਰਾਸਤ ‘ਚ ਲੈ ਲਿਆ ਹੈ। ਕਤਲ ਤੋਂ ਬਾਅਦ ਦੋਨੋਂ ਪੂਰੀ ਰਾਤ ਲਾਸ਼ ਕੋਲ ਬੈਠੇ ਰਹੇ ਤੇ ਸਵੇਰੇ ਸ਼ਾਮ ਸਿੰਘ ਦੇ ਭਰਾ ਸਤਵੰਤ ਸਿੰਘ ਨੇ ਪੁਲਿਸ ਨੂੰ ਕਤਲ ਸਬੰਧੀ ਸੂਚਨਾ ਦਿੱਤੀ ਸੀ। ਹਾਸਲ ਜਾਣਕਾਰੀ ਮੁਤਾਬਿਕ ਸ਼ਾਮ ਸਿੰਘ ਦਾ ਬੇਟਾ ਨਸ਼ੇ ਦਾ ਆਦੀ ਵੀ ਦੱਸਿਆ ਜਾ ਰਿਹਾ ਹੈ।