ਕਰੀਬ ਸਾਢੇ 7 ਕਰੋੜ ਰੁਪਏ ਹੈਰੋਇਨ, ਸਮੈਕ ਤੇ ਸਾਢੇ 17 ਲੱਖ ਰੁਪਏ ਦੀ ਡਰੱਗ ਮਨੀ ਸਮੇਤ 2 ਕਾਬੂ

ਲੁਧਿਆਣਾ, 5 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) – ਐਸ.ਟੀ.ਐਫ ਲੁਧਿਆਣਾ ਰੇਂਜ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕਰਦਿਆਂ ਗੁਪਤ ਸੂਚਨਾ ਦੇ ਅਧਾਰ ਤੇ ਲੁਧਿਆਣਾ ਦੇ ਚੂਹੜ ਪੁਰ ਰੋਡ ਤੇ ਸਪੈਸ਼ਲ ਨਾਕਾਬੰਦੀ ਦੌਰਾਨ ਕਰੇਟਾ ਕਾਰ ਵਿੱਚ ਸਵਾਰ 2 ਵਿਅਕਤੀਆਂ ਨੂੰ ਕਾਰ ਦੀ ਸੀਟ ਦੇ ਕਵਰ ਦੀ ਜੇਬ ਵਿੱਚ ਲਕੋ ਕੇ ਰੱਖੀ 1 ਕਿੱਲੋ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਅਰੋਪੀਆਂ ਦੀ ਨਿਸ਼ਾਨਦੇਹੀ ਤੇ ਉਨ੍ਹਾਂ ਦੇ ਘਰੋਂ 320 ਗ੍ਰਾਮ ਹੈਰੋਇਨ ਅਤੇ 150 ਗ੍ਰਾਮ ਸਮੈਕ ਹੋਰ ਬਰਾਮਦ ਕੀਤੀ ਗਈ ਹੈ, ਇਸਤੋਂ ਇਲਾਵਾ ਐਸ.ਟੀ.ਐਫ ਟੀਮ ਅਰੋਪੀਆਂ ਪਾਸੋਂ ਸਾਢੇ 17 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।