ਖੇਤਾਂ ‘ਚ ਮੋਟਰ ‘ਤੇ ਬੈਠੇ ਕਿਸਾਨ ਦਾ ਗੋਲੀਆਂ ਮਾਰ ਕੇ ਕਤਲ

ਰਾਏਕੋਟ , (ਪੰਜਾਬੀ ਸਪੈਕਟ੍ਰਮ ਸਰਵਿਸ): ਰਾਏਕੋਟ ਦੇ ਪਿੰਡ ਝੋਰੜਾ ਵਿਖੇ ਸ਼ਨੀਵਾਰ ਸਵੇਰੇ ਕਰੀਬ 7 ਵਜੇ  ਖੇਤਾਂ ‘ਚ ਮੋਟਰ ‘ਤੇ ਬੈਠੇ ਕਿਸਾਨ ਜਰਨੈਲ ਸਿੰਘ ਮਨੀਲਾ ਵਾਲੇ (65) ਪੁੱਤਰ ਸੇਵਾ ਸਿੰਘ ਦੀ ਪਿੰਡ ਦੇ ਇਕ ਵਿਅਕਤੀ ਨੇ 12ਬੋਰ ਦੀ ਪਿਸਤੌਲ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰ ਸਾਈਕਲ ‘ਤੇ ਆਇਆ ਸੀ ਅਤੇ ਮੋਟਰ ‘ਤੇ ਮੰਜੇ ਉੱਪਰ ਬੈਠੇ ਕਿਸਾਨ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਿ੍ਰਤਕ ਕਿਸਾਨ ਨੇ ਹਮਲਾਵਰ ਕਿਸਾਨ ਗੁਰਵਿੰਦਰ ਸਿੰਘ ਡੀਜੇ ਵਾਲਾ ਤੋਂ ਜਮੀਨ ਬੈਅ ਲਈ ਸੀ ਅਤੇ ਲੈਣ-ਦੇਣ ਨੂੰ ਲੈ ਕੇ ਕੁਝ ਵਿਵਾਦ ਚੱਲ ਰਿਹਾ ਸੀ ਜਿਸ ਨੇ ਅੱਜ ਖੂਨੀ ਰੂਪ ਧਾਰਨ ਕਰ ਲਿਆ। ਇਸ ਮੌਕੇ ਵੱਡੀ ਗਿਣਤੀ ‘ਚ ਪੁਲਿਸ ਥਾਣਾ ਹਠੂਰ ਦੀ ਪੁਲਿਸ ਫੋਰਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਬਣਦੀ ਕਾਰਵਾਈ ਅਮਲ ‘ਚ ਲਿਆ ਕੇ ਹਮਲਾਵਰ ਕਿਸਾਨ ਦੀ ਭਾਲ ਸ਼ੁਰੂ ਕਰ ਦਿੱਤੀ। ਮਿ੍ਰਤਕ ਕਿਸਾਨ ਦੇ ਦੋ ਲੜਕੇ ਹਨ ਤੇ ਦੋਵੇਂ ਹੀ ਵਿਦੇਸ ਰਹਿੰਦੇ ਹਨ।