ਧਾਗਾ ਮਿੱਲ ਦੇ ਗੁਦਾਮ ਚ ਲੱਗੀ ਅੱਗ ਨਾਲ ਲੱਖਾਂ ਦਾ ਨੁਕਸਾਨ

ਮਾਛੀਵਾੜਾ ਸਾਹਿਬ, 10 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) – ਸ਼ਹਿਰ ਤੋ ਕੁਹਾੜਾ ਰੋਡ ਤੇ ਕਰੀਬ 2 ਕਿੱਲੋਮੀਟਰ ਦੂਰੀ ਤੇ ਪੈਂਦੀ ਧਾਗਾ ਮਿੱਲ ਵਿਚ ਇੱਕ ਦਮ ਉਸ ਸਮੇਂ ਅਫ਼ੜਾ ਤਫ਼ੜੀ ਮੱਚ ਗਈ ਜਦੋਂ ਮਿੱਲ ਦੇ ਬੰਦ ਪਏ ਗੁਦਾਮ ਵਿਚ ਅਚਾਨਕ ਲੱਗੀ ਅੱਗ ਨੇ ਸਾਰਾ ਕੁੱਝ ਆਪਣੀਆਂ ਲਪਟਾਂ ਵਿਚ ਲੈ ਲਿਆ ਤੇ ਦੇਖਦੇ ਹੀ ਦੇਖਦੇ ਉੱਥੇ ਪਈਆ ਰੂੰ ਦੀਆਂ ਗੰਢਾਂ ਧੂਏਂ ਦੇ ਗੁਬਾਰ ਵਿਚ ਬਦਲ ਗਈਆ। ਇਸ ਦੀ ਸੂਚਨਾ ਮਿਲਦਿਆ ਹੀ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ਉੱਪਰ ਕਾਬੂ ਪਾਇਆ। ਅੱਗ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋ ਬਚਾਅ ਰਿਹਾ ਪਰ ਇਸ ਹਾਦਸੇ ਨੇ ਕਈ ਲੱਖਾਂ ਦਾ ਨੁਕਸਾਨ ਕਰ ਦਿੱਤਾ।