ਨਕਲੀ ਸ਼ਰਾਬ ਦੀ ਫੈਕਟਰੀ ਵਾਲੇ ਕੇਸ ‘ਚ ਪੁਲਿਸ ਨੇ ਸੀਨੀਅਰ ਕਾਂਗਰਸੀ ਨੇਤਾ ਨੂੰ ਕੀਤਾ ਗਿ੍ਰਫ਼ਤਾਰ

ਖੰਨਾ, (ਪੰਜਾਬੀ ਸਪੈਕਟ੍ਰਮ ਸਰਵਿਸ):ਸੂਬੇ ਦੇ ਸ਼ਹਿਰ ਖੰਨਾ ‘ਚ ਸੀਨੀਅਰ ਕਾਂਗਰਸੀ ਨੇਤਾ ਕੁਲਵਿੰਦਰ ਸਿੰਘ ਨੂੰ ਨਕਲੀ ਸ਼ਰਾਬ ਦੇ ਮਾਮਲੇ ‘ਚ ਪੁਲਿਸ ਨੇ ਬੁੱਧਵਾਰ ਨੂੰ ਗਿ੍ਰਫਤਾਰ ਕੀਤਾ ਹੈ। ਉਕਤ ਕਾਂਗਰਸੀ ਨੇਤਾ ਨੂੰ ਕਾਬੂ ਕਰਕੇ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਉਸ ਦਾ ਇਕ ਦਿਨ ਦਾ ਰਿਮਾਂਡ ਮਿਲ ਗਿਆ ਅਤੇ ਅੱਜ ਇੱਕ ਵਾਰ ਫੇਰ ਉਸਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਬੀਤੀ 22 ਅਪ੍ਰੈਲ ਨੂੰ ਸੀਆਈਏ ਪੁਲਿਸ ਨੇ ਇੱਕ ਨਕਲੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਤੇ ਆਬਕਾਰੀ ਵਿਭਾਗ ਨੇ ਛਾਪਾ ਮਾਰਿਆ ਸੀ। ਐਸਐਸਪੀ ਖੰਨਾ ਹਰਪ੍ਰੀਤ ਸਿੰਘ ਮੁਤਾਬਕ ਸਾਰੀ ਨਕਲੀ ਸ਼ਰਾਬ ਨੂੰ ਕਬਜੇ ‘ਚ ਲੈ ਸੱਤ ਲੋਕਾਂ ਨੂੰ ਗਿ੍ਰਫਤਾਰ ਵੀ ਕੀਤਾ ਗਿਆ ਸੀ। ਇੱਥੋਂ ਪੁਲਿਸ ਨੇ ਨਕਲੀ ਸ਼ਰਾਬ ਦੀਆਂ 450 ਪੈਟੀਆਂ ਬਰਾਮਦ ਕੀਤੀਆਂ ਸਨ। ਇਸ ਫੈਕਟਰੀ ‘ਚ ਰੋਜਾਨਾ 1000 ਪੇਟੀਆਂ ਨਕਲੀ ਸ਼ਰਾਬ ਬਣਾਈ ਜਾਂਦੀ ਸੀ।
ਖੰਨਾ