ਪੁਲਿਸ ਤੋਂ ਬਦਲਾਅ ਲੈਣ ਲਈ ਮੁਲਜ਼ਮਾਂ ਰਚੀ ਖਤਰਨਾਕ ਸਾਜਿਸ਼

ਲੁਧਿਆਣਾ ਦੇ ਕੁਆਰੰਟੀਨ ਸੈਂਟਰ ‘ਚ ਪੁਲਿਸ ਮੁਲਾਜ਼ਮਾਂ ਤੋਂ ਬਦਲਾ ਲੈਣ ਲਈ ਅਪਰਾਧੀਆਂ ਨੇ ਰਚੀ ਖਤਰਨਾਕ ਸਾਜਿਸ਼।

ਲੁਧਿਆਣਾ: ਲੁਧਿਆਣਾ ਦੇ ਕੁਆਰੰਟੀਨ ਸੈਂਟਰ ‘ਚ ਪੁਲਿਸ ਮੁਲਾਜ਼ਮਾਂ ਤੋਂ ਬਦਲਾ ਲੈਣ ਲਈ ਅਪਰਾਧੀਆਂ ਨੇ ਰਚੀ ਖਤਰਨਾਕ ਸਾਜਿਸ਼। ਪੁਲਿਸ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਲਈ ਕੁਆਰੰਟੀਨ ਸੈਂਟਰ ਦੇ ਪਾਣੀ ਦੇ ਟੈਂਕ ‘ਚ ਕੀਟਨਾਸ਼ਕ ਤੇ ਫੀਨਾਇਲ ਪਾ ਦਿੱਤੀ ਗਈ। ਪੁਲਿਸ ਨੇ ਸਾਜਿਸ਼ ਰਚਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ।

ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਤਿੰਨੋਂ ਮੁਲਜ਼ਮ ਔਰਤਾਂ ਦੇ ਪਹਿਰਾਵੇ ‘ਚ ਘੁੰਮਦੇ ਸਨ ਪਰ ਮੈਡੀਕਲ ਜਾਂਚ ‘ਚ ਤਿੰਨੋਂ ਪੁਰਸ਼ ਨਿਕਲੇ।ਲੁਧਿਆਣਾ ਦੇ ਹੀ ਏਸੀਪੀ ਅਨਿਲ ਕੋਹਲੀ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਸੀ। ਕੋਹਲੀ ਦੀ ਮੌਤ ਮਗਰੋਂ ਐਸਐੱਚਓ ਅਰਸ਼ਦੀਪ ਕੌਰ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਨੂੰ  ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਸੀ।ਹਾਲਾਂਕਿ ਹੁਣ ਉਨ੍ਹਾਂ ਠੀਕ ਹੋਣ ਤੋਂ ਬਾਅਦ ਛੁੱਟੀ ਮਿਲ ਚੁੱਕੀ ਹੈ ਤੇ ਉਹ ਡਿਊਟੀ ਤੇ ਵੀ ਵਾਪਸ ਜਾ ਚੁੱਕੇ ਹਨ।

ਇਸ ਕੁਆਰੰਟੀਨ ਸੈਂਟਰ ‘ਚ ਡਿਊਟੀ ਵੀ ਐਸਐਚਓ ਅਰਸ਼ਦੀਪ ਦੇ ਸਟਾਫ ਦੀ ਹੈ। ਇਸ ਲਈ 8 ਜੂਨ ਨੂੰ ਜਦੋਂ ਡਿਊਟੀ ਤੇ ਮੌਜੂਦ ਇਨ੍ਹਾਂ ਮੁਲਾਜ਼ਮਾਂ ਨੇ ਪਾਣੀ ਪੀਤਾ ਤਾਂ ਉਸ ਵਿੱਚੋਂ ਕੀਟਨਾਸ਼ਕ ਦੀ ਬਦਬੂ ਆਈ। ਪੜਤਾਲ ਕਰਨ ਤੇ ਪਤਾ ਲੱਗਾ ਕਿ ਇਹ ਸਾਰੇ ਸਾਜਿਸ਼ ਪੁਲਿਸ ਮੁਲਾਜ਼ਮਾਂ ਖਿਲਾਫ ਰਚੀ ਗਈ ਸੀ ਪਰ ਵੱਡੀ ਘਟਨਾ ਤੋਂ ਪਹਿਲਾਂ ਹੀ ਇਸ ਦਾ ਪਰਦਾਫਾਸ਼ ਹੋ ਗਿਆ।

ਅਰਸ਼ਦੀਪ ਮੁਤਾਬਕ ਉਨ੍ਹਾਂ ਨੇ ਲੁੱਟ ਖੋਹ ਕਰਨ ਵਾਲੇ ਪੱਪੀ ਨਾਮ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ। ਉਸ ਦੇ ਸਾਥੀਆਂ ਨੇ ਹੀ ਪੁਲਿਸ ਤੋਂ ਬਦਲਾਅ ਲੈਣ ਲਈ ਇਹ ਸਾਰੀ ਸ਼ਾਜਿਸ਼ ਰਚੀ ਹੈ।