ਲੁਧਿਆਣਾ ਦੇ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਇੱਥੇ ਐਤਵਾਰ ਦੁਪਿਹਰ ਚੀਮਾ ਚੌਂਕ ‘ਚ ਇੱਕ ਹੌਜਰੀ ਫੈਕਟਰੀ ‘ਚ ਅੱਗ ਲੱਗ ਗਈ ਜਿਸ ਤੋਂ ਬਾਅਦ ਚਾਰੋਂ ਪਾਸੇ ਹਫੜ੍ਹਾ-ਦਫੜ੍ਹੀ ਮੱਚ ਗਈ।

ਲੁਧਿਆਣਾ: ਇੱਥੇ ਐਤਵਾਰ ਦੁਪਿਹਰ ਚੀਮਾ ਚੌਂਕ ‘ਚ ਇੱਕ ਹੌਜਰੀ ਫੈਕਟਰੀ ‘ਚ ਅੱਗ ਲੱਗ ਗਈ ਜਿਸ ਤੋਂ ਬਾਅਦ ਚਾਰੋਂ ਪਾਸੇ ਹਫੜ੍ਹਾ-ਦਫੜ੍ਹੀ ਮੱਚ ਗਈ। ਇਸ ਸਬੰਧੀ ਫਾਇਰ ਬਿਗ੍ਰੇਡ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ 25 ਦੇ ਕਰੀਬ ਫਾਇਰ ਟੈਂਡਰ ਅੱਗ ਤੇ ਕਾਬੂ ਪਾਉਣ ਲਈ ਪਹੁੰਚ ਗਏ। ਫਿਲਹਾਲ ਅੱਗ ਤੇ ਕਾਬੂ ਪਾਉਣ ਲਈ ਫਾਇਰ ਬਿਗ੍ਰੇਡ ਪੂਰੀ ਕੋਸ਼ਿਸ਼ ਕਰ ਰਿਹਾ ਹੈ।

ਅੱਗ ਲੱਗਣ ਦੇ ਕਾਰਨਾ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਫੈਕਟਰੀ ਨੈਸ਼ਨਲ ਸਪਿਨਿੰਗ ਮਿਲ ਦੀ ਹੈ। ਐਤਵਾਰ ਨੂੰ ਫੈਕਟਰੀ ਤਕਰੀਬਨ ਬੰਦ ਰਹਿੰਦੀ ਹੈ ਪਰ ਲੌਕਡਾਊਨ ਕਾਰਨ ਦੋ ਮਹੀਨੇ ਬਾਅਦ ਖੁੱਲ੍ਹੀ ਫੈਕਟਰੀ ਐਤਵਾਰ ਵਾਲੇ ਦਿਨ ਵੀ ਖੁੱਲ੍ਹੀ ਸੀ।