ਚਾਰ ਸਾਲ ਬਾਅਦ ਨੌਜਵਾਨ ਲੜਕੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ 

ਬਾਘਾਪੁਰਾਣਾ, (ਪੰਜਾਬੀ ਸਪੈਕਟ੍ਰਮ ਸਰਵਿਸ)- ਕਰੀਬ ਚਾਰ ਸਾਲ ਪਹਿਲਾਂ ਇਕ ਨੌਜਵਾਨ ਲੜਕੀ ਦਾ ਪ੍ਰੇਮੀ ਦੇ ਦੋਸਤਾਂ ਨੇ ਕਤਲ ਕਰ ਕੇ ਲਾਸ਼ ਖ਼ੁਰਦ ਬੁਰਦ ਕਰਨ ਲਈ ਬਾਘਾਪੁਰਾਣਾ ਨੇੜੇ 3-4 ਜੁਲਾਈ 2016 ਦੀ ਦਰਮਿਆਨੀ ਰਾਤ ਨੂੰ ਸੁੱਟੀ ਸੀ। ਇਸ ਅੰਨ੍ਹੇ ਕਤਲ ਦੀ ਗੁੱਥੀ ਡੀ.ਐੱਸ.ਪੀ ਜਸਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਧਾਲੀਵਾਲ ਨੇ ਵਿਗਿਆਨਕ ਢੰਗ ਨਾਲ ਤਫ਼ਤੀਸ਼ ਰਾਹੀਂ ਇਕ ਦੋਸ਼ੀ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ। ਕਾਬੂ ਕੀਤੇ ਦੋਸ਼ੀ ਦਾਰਾ ਸਿੰਘ ਉਰਫ਼ ਰਵੀ ਅਤੇ ਇਸ ਦੇ ਸਾਂਢੂ ਗੋਲਡੀ ਵਾਸੀ ਬਠਿੰਡਾ ਨੇ ਆਸਤਾ ਸੰਘੜ ਉਰਫ਼ ਆਸ਼ੂ ਵਾਸੀ ਲੁਧਿਆਣਾ ਦਾ ਕਤਲ ਕਰਕੇ ਇਕ ਐਂਬੂਲੈਂਸ ਚਾਲਕ ਦੀ ਸਹਾਇਤਾ ਨਾਲ ਲਾਸ਼ ਖ਼ੁਰਦ ਬੁਰਦ ਕਰਨ ਲਈ ਸੁੱਟੀ ਸੀ।