ਦੋ ਸਿੱਖ ਬੱਚਿਆਂ ਦੀ ਕੁੱਟਮਾਰ ਦੀ ਵੀਡਿਉ ਹੋਈ ਵਾਇਰਲ

ਦੋ ਸਿੱਖ ਬੱਚਿਆਂ ਦੀ ਕੁੱਟਮਾਰ ਦੀ ਵੀਡਿਉ ਹੋਈ ਵਾਇਰਲ
ਮੋਗਾ, 23 ਜੂਨ (ਪੰਜਾਬੀ ਸਪੈਕਟ੍ਰਮ ਸਰਵਿਸ): ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਨੰਗਲ ਵਿਚ ਗੁਰਦੁਆਰੇ ਵਿਚ ਮੱਥਾ ਟੇਕ ਕੇ ਵਾਪਸ ਆ ਰਹੇ ਦੋ ਸਿੱਖ ਬੱਚਿਆ ਦੀ ਕੁੱਟਮਾਰ ਕੀਤੀ ਗਈ।ਪੁਲਿਸ ਨੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਹੈ। ਬੱਚਿਆ ਦੀ ਕੁੱਟਮਾਰ ਕਰਨ ਵਾਲਿਆ ਨੂੰ ਲੱਗਿਆ ਸੀ ਕਿ ਬੱਚਿਆ ਨੇ ਗੁਰਦੁਆਰੇ ਵਿਚ ਚੋਰੀ ਕੀਤੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।ਬੱਚਿਆ ਦੀ ਕੁੱਟਮਾਰ ਕਰਨ ਦੀ ਵੀਡਿਉ ਵਾਇਰਲ ਹੋ ਰਹੀ ਹੈ। ਪਿੰਡ ਦੀ ਪੰਚਾਇਤ ਨੇ ਬੱਚਿਆ ਦੀ ਕੁੱਟਮਾਰ ਕਰਨ ਉਤੇ ਰੋਸ ਪ੍ਰਗਟ ਕੀਤਾ ਹੈ। ਇਹ ਘਟਨਾ 14 ਜੂਨ ਦੀ ਹੈ ਜਦੋਂ ਦੋਨੋ ਬੱਚੇ ਮੱਥਾ ਟੇਕ ਕੇ ਆ ਰਹੇ ਸਨ। ਬੱਚੇ ਗੁਰਦੁਵਾਰੇ ਵਿਚ ਮੱਥਾ ਟੇਕ ਕੇ ਬਾਹਰ ਆਏ ਸਨ ਉਥੇ ਹੀ ਕੁੱਝ ਦੂਰੀ ਉਤੇ ਬੈਠੇ ਅਮਰਜੀਤ ਅਤੇ ਕਰਨੈਲ ਸਿੰਘ ਨੇ ਬੱਚਿਆ ਨੂੰ ਝਾੜੂ ਨਾਲ ਕੁੱਟਿਆ।ਲੋਕਾਂ ਨੇ ਬੱਚਿਆ ਨੂੰ ਬਚਾਇਆ।ਉਧਰ 12 ਸਾਲ ਦਾ ਬੱਚਾ ਮਨਜੋਤ ਦੇ ਪਿਤਾ ਦੇ ਬਿਆਨ ਉਤੇ ਪੁਲਿਸ ਨੇ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਇਸ ਮੌਕੇ ਅਮਿ੍ਰਤਪਾਲ ਨੇ ਦੱਸਿਆ ਅਸੀ ਸ਼ਾਮ ਨੂੰ ਮੱਥਾ ਟੇਕਣ ਆਏ ਸੀ ਇਹਨਾਂ ਲੋਕਾਂ ਨੇ ਸਾਡਾ ਜੂੜਾ ਪੁੱਟਿਆ ਅਤੇ ਦਮਾਲਾ ਲਾ ਕੇ ਕੇਸਾਂ ਦੀ ਬੇਅਦਬੀ ਕੀਤੀ ਹੈ।