ਮੋਗਾ ਵਿਖੇ ਪਰਾਲੀ ਨਾਲ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ

ਮੋਗਾ, 13 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) – ਅੱਜ ਮੋਗਾ ਵਿਖੇ ਪਰਾਲੀ ਦੇ ਭਰੇ ਟਰੱਕ ਨੂੰ ਪਈ ਭਿਆਨਕ ਅੱਗ ਨੇ ਟਰੱਕ ਨੂੰ ਸਾੜ ਤੇ ਸੁਆਹ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਦੇ ਓਵਰਲੋਡ ਹੋਣ ਕਾਰਨ ਟਰੱਕ ਦਾ ਸੰਪਰਕ ਬਿਜਲੀ ਦੀਆਂ ਤਾਰਾਂ ਨਾਲ ਹੋ ਗਿਆ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਸਥਾਨਕ ਲੋਕਾਂ ਨੇ ਫਾਇਰ ਬਿ੍ਰਗੇਡ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ।