ਸਰਕਾਰੀ ਸਕੂਲ ‘ਚ ਡਿਊਟੀ ਦੇ ਰਹੇ ਚੌਕੀਦਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਮੋਗਾ, (ਪੰਜਾਬੀ ਸਪੈਕਟ੍ਰਮ ਸਰਵਿਸ) : ਬੀਤੀ ਰਾਤ ਮੋਗਾ ਨੇੜੇ ਪਿੰਡ ਡਾਲਾ ਵਿਖੇ ਸੀਨੀਅਰ ਸੈਕੰਡਰੀ ਸਕੂਲ ‘ਚ ਤਾਇਨਾਤ ਚੌਕੀਦਾਰ ਬਚਿੱਤਰ ਸਿੰਘ (70) ਪੁੱਤਰ ਸਾਮ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬਚਿੱਤਰ ਸਿੰਘ ਬੀਤੀ ਰਾਤ ਸਕੂਲ ‘ਚ ਆਪਣੀ ਡਿਊਟੀ ਦੇ ਰਿਹਾ ਸੀ। ਅਚਾਨਕ ਅਣਪਛਾਤੇ ਵਿਅਕਤੀ ਸਕੂਲ ‘ਚ ਦਾਖਲ ਹੋਏ ਜਿਨ੍ਹਾਂ ਨੇ ਇਸ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਘਟਨਾ ਦਾ ਪਤਾ ਚੱਲਦਿਆਂ ਹੀ ਡੀਐੱਸਪੀ ਧਰਮਕੋਟ ਸਰਦਾਰ ਸੁਬੇਗ ਸਿੰਘ, ਐੱਸਪੀਐੱਚ ਹਰਿੰਦਰਪਾਲ ਸਿੰਘ ਪਰਮਾਰ ਪੁਲਿਸ ਫੋਰਸ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ‘ਚ ਪੁੱਜੇ ਤੇ ਲਾਸ਼ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਰਦਾਰ ਸੁਬੇਗ ਸਿੰਘ ਡੀਐਸਪੀ ਧਰਮਕੋਟ ਨੇ ਦੱਸਿਆ ਕਿ ਇਸ ਬਜ਼ੁਰਗ ਦੇ ਹੋਏ ਕਤਲ ਦੀ ਜਾਂਚ ਲਈ ਫਿੰਗਰ ਪਿ੍ਰੰਟ ਮਾਹਿਰ ਵੀ ਬੁਲਾਏ ਗਏ ਹਨ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸੀਆਂ ਨੂੰ ਕਾਬੂ ਕਰ ਲਿਆ ਜਾਵੇਗਾ।