ਅੱਜ ਤੱਕ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੋਵਿਡ-19 ਦੇ  6755 ਸੈਂਪਲ ਲਏ, 5707 ਨੈਗੇਟਿਵ, 80 ਪੋਜੇਟਿਵ ਅਤੇ 968 ਦੀ  ਰਿਪੋਰਟ ਆਉਣੀ ਬਾਕੀ: ਡਾ ਹਰੀ ਨਰਾਇਣ ਸਿੰਘ 

ਸਿਵਲ ਸਰਜਨ ਡਾ. ਹਰੀ ਨਾਰਾਇਣ ਸਿੰਘ
ਸ੍ਰੀ ਮੁਕਤਸਰ ਸਾਹਿਬ  (ਸਰਬਜੀਤ ਦਰਦੀ): ਸ ਬਲਵੀਰ ਸਿੰਘ ਸਿੱਧੂ ਮਾਨਯੋਗ  ਸਿਹਤ ਮੰਤਰੀ ਪੰਜਾਬ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਤੇ ਮਿਸ਼ਨ ਫਤਹਿ ਅਧੀਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੋਵਿਡ-19 ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਹੋਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਕੋਵਿਡ-19 ਸਬੰਧੀ ਜਾਣਕਾਰੀ ਦਿੰਦਿਆਂ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਨੇ ਦੱਸਿਆ ਅੱਜ ਦੀ ਸਥਿਤੀ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਤੱਕ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 6755 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਿਸ ਵਿੱਚੋਂ 5707 ਦੀ ਰਿਪੋਰਟ ਨੈਗੇਟਿਵ ਅਤੇ  80 ਮਰੀਜ਼ ਪਾਜ਼ੇਟਿਵ ਅਤੇ 968 ਕੇਸਾਂ ਦੀ ਰਿਪੋਰਟ ਬਾਕੀ ਹੈ। ਜਿਲ੍ਹਾ ਕੋਵਿਡ ਹਸਪਤਾਲ ਥੇਹੜੀ ਵਿਖੇ ਹੁਣ 7 ਕੋਵਡ ਪਾਜੇਟਿਵ ਮਰੀਜ ਦਾਖਿਲ ਹਨ ਅਤੇ ਬਿਲਕੁਲ ਠੀਕ ਹਨ। ਅੱਜ ਜਿਲ੍ਰਾ ਸ੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਫਲੂ ਕਾਰਨਰਾਂ ਤੇ ਕੋਵਿਡ-19 ਸਬੰਧੀ 218 ਸੈਂਪਲ ਲਏ ਗਏ ਹਨ। ਜਿਲ੍ਹੇ ਦੇ ਫਲੂ ਕਾਰਨਰਾ ਵਿਚ ਕੋਵਿਡ ਜਾਂਚ ਲਈ ਲਏ ਸੈਂਪਲਾ ਵਿਚਂੌ ਅੱਜ 6 ਸੈਂਪਲਾ ਦੀ ਰਿਪੋਰਟ ਕੋਵਿਡ ਨੇਗੈਟਿਵ ਆਈ ਹੈ ਜਿਲ੍ਹਾ ਪ੍ਰਸ਼ਾਸਣ ਦੀ ਮੁਸਤੈਦੀ ਯਤਨਾਂ ਸਦਕਾ ਸਿਹਤ ਵਿਭਾਗ  ਨੇ ਇਨ੍ਹਾਂ ਮਰੀਜਾਂ ਦੀ ਜਲਦੀ ਪਹਿਚਾਣ ਕਰਕੇ ਅਤੇ ਇਲਾਜ ਕਰਕੇ ਇਨ੍ਹਾਂ ਮਰੀਜਾਂ ਵਿੱਚੋਂ ਹੁਣ ਤੱਕ 72 ਮਰੀਜਾਂ ਨੂੰ ਜਲਦੀ ਠੀਕ ਕਰਕੇ ਘਰ ਭੇਜ਼ ਦਿੱਤਾ ਗਿਆ ਹੈ।