ਆਤਮਹੱਤਿਆ ਕਰਨ ਵਾਲੇ ਨੌਜਵਾਨ ਦਾ ਮਾਮਲਾ ਰੁਪਏ ਦੇ ਲੈਣ ਦੇਣ ਦਾ ਨਿਕਲਿਆ ,ਫਾਈਨਾਂਸਰ ਦੇ ਪਰਚਾ ਦਰਜ

ਮਲੋਟ, 7 ਮਈ(�ਿਸ਼ਨ ਮਿੱਡਾ) । ਬੁੱਧਵਾਰ ਨੂੰ ਮਲੋਟ ਦੇ ਨੋਜ਼ਵਾਨ ਵੱਲੋ ਫਾਹਾ ਲੈ ਕੇ ਆਤਮ ਹੱਤਿਆ ਕਰਨ ਦੇ ਮਾਮਲੇ ਵਿੱਚ ਮਿ੍ਰਤਕ ਦੀ ਭੈਣ ਦੇ ਬਿਆਨਾ ਤੇ ਪੁਲਿਸ ਨੇ ਇੱਕ ਫਾਈਨਾਸਰ ਤੇ ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰਨ ਦਾ ਪਰਚਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।  ਮਾਮਲੇ ਦੀ ਪੜਤਾਲ ਕਰ ਰਹੇ ਏਐਸਆਈ ਪਾਲਾ ਸਿੰਘ ਨੇ ਦੱਸਿਆ ਕਿ ਮਿ੍ਰਤਕ ਨੌਜਵਾਨ ਕੁੱਕੂ ਦੀ ਭੈਣ ਗਾਇਤਰੀ ਸ਼ਰਮਾ ਨਿਵਾਸੀ ਰਾਮਪੁਰਾ ਫੂਲ ਨੇ ਦਿੱਤੇ ਬਿਆਨਾ ਵਿੱਚ ਲਿਖਵਾਇਆ ਕਿ ਉਸਦੇ ਭਰਾ ਦਾ ਸ਼ਹਿਰ ਦੇ ਫਾਈਨਾਸਰ ਰਾਜੇਸ਼ ਕੁਮਾਰ ਨਾਲ ਲੈਣ ਦੇਦ ਚੱਲਦਾ ਸੀ ਅਤੇ ਹੋਲੀ ਹੋਲੀ ਕਰਕੇ ਉਸਨੇ ਮਕਾਨ ਦੀ ਰਜਿਸਟਰੀ ਅਤੇ ਏਟੀਐਮ   ਅਪਣੇ ਕੋਲ ਰੱਖ ਕੇ ਉਸ ਵਿੱਚੋ ਵੀ ਰੁਪਏ ਕਢਵਾਏ ਹੋਏ ਦੱਸੇ ਜਾ ਰਹੇ ਹਨ। ਉਸਦੀ ਭੈਣ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਹੁਣ ਉਕਤ ਵਿਅਕਤੀ   ਸਿਰਫ ਵੀਹ ਹਜ਼ਾਰ ਰੁਪਏ ਦੇ ਕੇ ਮਕਾਨ ਅਪਣੇ ਨਾਮ ਕਰਵਾਉਣਾ ਚਾਹੁੰਦਾ ਸੀ। ਫਿਲਹਾਲ ਪੁਲਿਸ ਨੇ ਵੀਰਵਾਰ ਨੂੰ ਰਾਜੇਸ਼ ਕੁਮਾਰ ਦੇ ਖਿਲਾਫ ਪਰਚਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੁੱਹਲੇ ਵਿੱਚ ਚਰਚਾ ਹੈ ਇਸ ਮਾਮਲੇ ਦੀ ਪੜਤਾਲ ਗੰਭੀਰਤਾ ਨਾਲ ਕੀਤੀ ਜਾਵੇ ਤਾ ਅਸਲੀਅਤ ਸਾਹਮਣੇ ਆਵੇਗੀ ਕਿ ਅਸਲ ਦੋਸ਼ੀ ਕੌਣ ਹੈ ਕਿਸਨੇ  ਉਕਤ ਨੌਜਵਾਨ ਨੂੰ ਨਸ਼ੇ ਦੀ ਆਦਤ ਪਾ ਕੇ ਉਸਨੂੰ ਰੁਪਏ  ਦੇ ਲੈਣ ਦੇਣ ਵਿੱਚ ਭਾਰੀ ਵਿਆਜ ਲਗਾ ਕੇ ਕਰਜ਼ਦਾਰ ਬਣਾ ਦਿੱਤਾ ਅਤੇ ਪਰਿਵਾਰ ਵਿੱਚ ਮਿ੍ਰਤਕ ਦੀ ਮਾਤਾ ਅੱਧਰੰਗ ਦੀ ਬਿਮਾਰੀ ਨਾਲ ਪੀੜਿਤ ਹੈ ਅਤੇ ਭੈਣਾਂ ਸ਼ਾਦੀਸ਼ੁਦਾ ਹਨ ਇਸੇ ਦਾ ਲਾਭ ਉਠਾ ਕੇ ਪਰਿਵਾਰ  ਨੂੰ ਗੁੰਮਰਾਹ ਕਰਕੇ ਮਾਮਲੇ ਨੂੰ ਉਲਝਾਇਆ ਜਾ ਰਿਹਾ ਹੇ।  ਬਾਕੀ ਸੱਚਾਈ ਕੀ ਹੈ ਪੁਲਿਸ ਦੀ ਸਹੀ ਪੜਤਾਲ ਕਰਨ ਤੇ ਹੀ ਸਾਹਮਣੇ ਆਵੇਗੀ।