ਘਰੇਲੂ ਝਗੜੇ ਨੂੰ ਲੈ ਕੇ ਭਰਾ ਨੇ ਭਰਾ ਦਾ ਗੋਲੀ ਮਾਰ ਕੇ ਕੀਤਾ ਕਤਲ

ਮਲੋਟ 14 ਮਈ(�ਿਸ਼ਨ ਮਿੱਡਾ) ।: ਸ਼ੁਕਰਵਾਰ ਨੂੰ ਪਿੰਡ ਔਲਖ ਵਿਖੇ ਘਰੇਲੂ ਝਗੜੇ ਨੂੰ ਲੈ ਕੇ ਭਰਾ ਨੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮਿ੍ਰਤਕ ਤਲਵਿੰਦਰ ਸਿੰਘ (26) ਦੀ ਮਿ੍ਰਤਕ ਦੇਹ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਮਿ੍ਰਤਕ ਦੀ ਪਤਨੀ ਰਾਜਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਤਲਵਿੰਦਰ ਸਿੰਘ ਨਾਲ ਬੀਤੀ 5 ਜਨਵਰੀ ਨੂੰ ਹੋਇਆ ਸੀ ਅਤੇ ਉਹ ਸਾਰਾ ਪਰਿਵਾਰ ਇਕੱਠੇ ਹੀ ਰਹਿੰਦੇ ਸਨ।
ਉਸ ਨੇ ਦੱਸਿਆ ਕਿ ਉਸ ਨੇ ਆਈਲੈਟਸ ਦਾ ਕੋਰਸ ਕੀਤਾ ਹੋਇਆ ਸੀ ਅਤੇ ਉਸਦਾ ਭਰਾ ਜਤਿੰਦਰ ਸਿੰਘ ਜੋ ਕੈਨੇਡਾ ਵਿਖੇ ਗਿਆ ਹੋਇਆ ਸੀ ਅਤੇ ਉਹ ਵੀ ਕੈਨੇਡਾ ਜਾਣਾ ਚਾਹੁੰਦੀ ਸੀ, ਜਿਸ ਲਈ ਉਸ ਨੇ ਫ਼ਾਈਲ ਜਮ੍ਹਾਂ ਕਰਨ ਲਈ ਪੈਸਿਆਂ ਦੀ ਮੰਗ ਕੀਤੀ ਸੀ, ਜਿਸ ਨੂੰ ਲੈ ਕੇ ਉਸਦਾ ਜੇਠ ਨਰਿੰਦਰ ਸਿੰਘ ਅਤੇ ਜੇਠਾਣੀ ਗੁਣਦੀਪ ਕੌਰ ਉਸ ਤੇ ਉਸਦੇ ਪਤੀ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਸਨ।
ਉਸ ਨੇ ਦੱਸਿਆ ਕਿ ਉਸਦੇ ਜੇਠ ਅਤੇ ਜੇਠਾਣੀ ਉਸ ਦੇ ਪਤੀ ਨੂੰ ਜ਼ਮੀਨ ਦਾ ਕੋਈ ਠੇਕਾ ਨਹੀਂ ਦਿੰਦੇ ਸਨ ਅਤੇ ਨਾ ਹੀ ਫ਼ਾਈਲ ਜਮ੍ਹਾਂ ਕਰਵਾਉਣ ਲਈ ਪੈਸੇ ਦਿੰਦੇ ਸਨ। ਉਸ ਨੇ ਦੱਸਿਆ ਕਿ ਬੀਤੇਂ ਕੱਲਉਸਦੀ ਜੇਠਾਣੀ ਵਲੋਂ ਉਸ ਨਾਲ ਝਗੜਾ ਕੀਤਾ ਗਿਆ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਹ ਆਪਣੇ ਕਿਸੇ ਨਜ਼ਦੀਕੀ ਦੇ ਘਰ ਚੱਲੀ ਗਈ ਅਤੇ ਜਦੋਂ ਉਹ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਉਸਦਾ ਜੇਠ ਅਤੇ ਜੇਠਾਣੀ ਉਸਦੇ ਪਤੀ ਨਾਲ ਝਗੜਾ ਕਰ ਰਹੇ ਸਨ, ਜਿਸ ਉਪਰੰਤ ਉਸਦਾ ਜੇਠ ਆਪਣੇ ਅੰਦਰੋਂ ਰਿਵਾਲਵਰ ਕੱਢ ਲਿਆਇਆ ਅਤੇ ਉਸ ਵਲੋਂ ਉਸਦੇ ਪਤੀ ਦੇ ਗੋਲੀ ਮਾਰ ਦਿੱਤੀ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਥਾਣਾ ਸਦਰ ਪੁਲਿਸ ਨੇ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।