ਜਾਣਕਾਰੀ ਨਾ ਹੋਣ ਕਾਰਣ ਅਤੇ 8 ਦਿਨ ਬੀਤ ਜਾਣ ਤੋਂ ਬਾਅਦ ਪਰੇਸ਼ਾਨ ਬਿਹਾਰ ਦੇ 6 ਮਜ਼ਦੂਰ ਪੈਦਲ ਰਵਾਨਾ

ਮਲੋਟ 14 ਮਈ(�ਿਸ਼ਨ ਮਿੱਡਾ) ।: ਕਈ ਦਿਨਾਂ ਤੋਂ ਜਾਣਕਾਰੀ ਨਾ ਹੋਣ ਕਾਰਣ ਕਈ ਮਜ਼ਦੂਰ ਆਪਣੇ-ਆਪਣੇ ਘਰ ਯੂ.ਪੀ., ਬਿਹਾਰ ਜਾਣ ਦਾ ਪ੍ਰਬੰਧ ਨਾ ਹੋਣ ਕਾਰਨ ਜਾਂ ਪਾਸ ਨਾ ਬਣਨ ਦੇ ਕਾਰਣ ਕਈ ਪੈਦਲ ਹੀ ਜਾ ਰਹੇ ਹਨ। ਬੁੱਧਵਾਰ ਸ਼ਾਮ ਨੂੰ ਵੀ ਅਬੋਹਰ ਤੋਂ ਚੱਲ ਕੇ ਮਲੋਟ ਪਹੰੁਚੇ ਬਿਹਾਰ ਦੇ 6 ਮਜ਼ਦੂਰ ਅਮਰ ਬਹਾਦੁਰ ਪੁੱਤਰ ਹੀਰਾ ਲਾਲ, ਗਜਿੰਦਰ ਪਾਸਵਾਨ ਪੁੱਤਰ ਹਰੀ ਚੰਦ, ਦੀਪਕ ਕੁਮਾਰ ਪੁੱਤਰ ਨੀਰਸ਼ੂ ਪਾਸਵਾਨ, ਵਿਕਾਸ ਕੁਮਾਰ ਪੁੱਤਰ ਵਿਦਾ ਪਾਸਵਾਨ, ਸੌਰਭ ਕੁਮਾਰ ਪੁੱਤਰ ਹੀਰਾ ਲਾਲ ਅਤੇ ਪਵਨ ਕੁਮਾਰ ਪੁੱਤਰ ਰਾਮ ਸਰੂਪ ਨੇ ਦੱਸਿਆ ਕਿ ਉਹ ਅਬੋਹਰ ਦੇ ਸ਼ੈਲਰਾਂ ਵਿੱਚ ਕੰਮ ਕਰਦੇ ਸਨ ਅਤੇ ਜਦੋਂ ਦਾ ਲਾਕਡਾਊਨ ਲੱਗਿਆ ਹੈ ਉਦੋਂ ਤੋਂ ਉਹ ਸ਼ੈਲਰ ਦਾ ਕੰਮ ਬੰਦ ਹੋਣ ਕਾਰਨ ਬੇਰੁਜ਼ਗਾਰ ਹਨ ਅਤੇ ਉਨ੍ਹਾਂ ਦੇ ਜਾਣ ਦਾ ਪ੍ਰਬੰਧ ਨਹੀਂ ਹੋ ਰਿਹਾ ਸੀ ਪਰੰਤੂ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਪਾਸ ਬਣਾਏ ਜਾ ਰਹੇ ਹਨ ਤਾਂ ਉਨ੍ਹਾਂ ਨੇ 5 ਮਈ ਨੂੰ ਅਬੋਹਰ ਦੇ ਆਜਮਗੜ੍ਹ ਸਥਿਤ ਸਰਕਾਰੀ ਕੇਂਦਰ ਤੋਂ ਆਨਲਾਈਨ ਪਾਸ ਅਪਲਾਈ ਕੀਤੇ ਅਤੇ ਉਸ ਦਿਨ ਉਨ੍ਹਾਂ ਦਾ ਹੈਲਥ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਸੀ ਅਤੇ ਮੋਬਾਇਲ ਤੇ ਸੰਦੇਸ਼ ਆਉਣ ਤੋਂ ਬਾਅਦ ਉਨ੍ਹਾਂ ਨੇ 8 ਮਈ ਅਤੇ 11 ਮਈ ਨੂੰ ਕੇਂਦਰ ਦੇ ਨੰਬਰ 88724-38800 ਤੇ ਪਾਸ ਬਾਰੇ ਪੁੱਛਗਿੱਛ ਵੀ ਕੀਤੀ ਪਰੰਤੂ ਪਾਸ ਬਾਰੇ ਕੋਈ ਵੀ ਗੱਲ ਨਾ ਬਣਨ ਤੇ ਆਖ਼ਰ ਉਹ ਬੁੱਧਵਾਰ ਨੂੰ ਸਵੇਰੇ 4 ਵਜੇ ਅਬੋਹਰ ਤੋਂ ਪੈਦਲ ਹੀ ਬਠਿੰਡਾ ਤੋਂ ਰੇਲਗੱਡੀ ਪਕੜ੍ਹਣ ਲਈ ਚੱਲ ਪਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਪੰਜਾਬ ਸਰਕਾਰ ਵੱਲੋਂ ਵੀ ਪਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਦੀ ਵਿਵਸਥਾ ਸਰਕਾਰ ਦੁਆਰਾ ਕੀਤੀ ਗਈ ਹੈ।
ਫੋਟੋ : 14 ਐਮਐਲਟੀ 2 ਵਿੱਚ : ਬਿਹਾਰ ਦੇ ਮਜ਼ਦੂਰ ਪੈਦਲ ਹੀ ਅਬੋਹਰ ਤੋਂ ਬਠਿੰਡਾ ਨੂੰ ਜਾਂਦੇ ਹੋਏ ਅਤੇ ਆਪਣੇ ਹੈਲਥ ਸਰਟੀਫਿਕੇਟ ਦਿਖਾਉਂਦੇ ਹੋਏ।