ਟਾਂਕ ਕਸ਼ੱਤਰੀ ਸਭਾ ਦੇ ਸਰਪ੍ਰਸਤ ਤੇ ਪ੍ਰਸਿੱਧ ਪਾਠੀ ਭਾਈ ਪ੍ਰਿਤਪਾਲ ਸਿੰਘ ਸਵਰਗ ਸੁਧਾਰੇ 

ਅੰਤਿਮ ਸੰਸਕਾਰ ਮੌਕੇ ਟਾੰਕ ਕਸ਼ੱਤਰੀ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਤੇ ਭਾਈ ਪ੍ਰਿਤਪਾਲ ਸਿੰਘ ਦੇ ਭਰਾ ਤੇ ਸਪੁੱਤਰ

ਸ਼੍ਰੀ ਮੁਕਤਸਰ ਸਾਹਿਬ : ਟਾਂਕ ਕਸ਼ੱਤਰੀ ਸਭਾ ਸ਼੍ਰੀ ਮੁਕਤਸਰ ਸਾਹਿਬ ਦੇ ਸਰਪ੍ਰਸਤ ਤੇ ਗੁਰੂ ਘਰ ਦੇ ਵਜੀਰ ਭਾਈ ਪ੍ਰਿਤਪਾਲ ਸਿੰਘ (68) ਦਿਲ ਦਾ ਦੌਰਾ ਪੈਣ ਕਰਕੇ ਸਵਰਗ ਸੁਧਾਰ ਗਏ।  ਆਪ ਦੇ ਅਚਾਨਕ ਅਕਾਲ ਚਲਾਣੇ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਸਾਬਕਾ ਮੈੰਬਰ ਪਾਰਲੀਮੈੰਟ ਜਗਮੀਤ ਸਿੰਘ ਬਰਾੜ, ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ, ਟਾਂਕ ਕਸ਼ੱਤਰੀ ਸਭਾ ਦੇ ਪ੍ਰਧਾਨ ਮਲਕੀਤ ਸਿੰਘ, ਪ੍ਰੈੱਸ ਸਕੱਤਰ ਨਵਦੀਪ ਸੁੱਖੀ,  ਸਮਾਜ ਸੇਵਕ ਸਤਪਾਲ ਕੋਮਲ ,ਉਦਯੋਗਪਤੀ ਰਾਜਨ ਸੇਤੀਆ, ਅੈੱਸ ਜੀ ਪੀ ਸੀ ਮੈੰਬਰਾਨਾਂ, ਮੈਨੇਜਰ ਤੇ ਸਟਾਫ਼ ਟੁੱਟੀ ਗੰਢੀ ਸਾਹਿਬ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।  ਅੰਤਿਮ ਸੰਸਕਾਰ ਮੌਕੇ ਟਾਂਕ ਕਸ਼ੱਤਰੀ ਸਭਾ ਤੇ ਹੋਰ ਜੱਥੇਬੰਦੀਆੰ ਤੇ ਪਤਵੰਤਿਆੰ  ਵੱਲੋੰ ਲੋਈ ਪਾਕੇ ਸ਼ਰਧਾਂਜਲੀ ਦਿੱਤੀ ਗਈ।  ਭਾਈ ਪ੍ਰਿਤਪਾਲ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਸਪੁੱਤਰ ਲੈਕਚਰਾਰ ਹਰਿੰਦਰ ਸਿੰਘ ਤੇ ਜੁਪਿੰਦਰ ਸਿੰਘ ਨੂੰ ਛੱਡ ਗਏ।