ਡੀਸੀ ਦਫਤਰ ਸਾਹਮਣੇ ਜਨਤਕ ਪਖਾਨੇ ਬਣੇ ਨਰਕ ਦਾ ਰੂਪ – ਹੱਥ ਧੋਣਾ ਤਾਂ ਦੂਰ ਸਫਾਈ ਵਾਸਤੇ ਵੀ ਪਾਣੀ ਨਹੀਂ

ਸ੍ਰੀ ਮੁਕਤਸਰ ਸਾਹਿਬ,  (ਸੁਖਵੰਤ ਸਿੰਘ) ਮੁਕਤਸਰ ਦੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਬਣੇ ਪਖਾਨਿਆਂ ਦੀ ਕਈ ਮਹੀਨਿਆਂ ਤੋਂ ਸਫਾਈ ਨਹੀਂ ਹੋਈ ਜਿਸ ਕਰਕੇ ਇਹ ਨਰਕ ਦਾ ਰੂਪ ਬਣੇ ਹੋਏ ਹਨ। ਡਿਪਟੀ ਕਮਿਸ਼ਨਰ ਦਫਤਰ ਵਿਚ ਆਮ ਆਦਮੀ ਦਾ ਦਾਖਲਾ ਬੰਦ ਹੋਣ ਕਰਕੇ ਸੈਂਕੜੇ ਲੋਕ ਮਜ਼ਬੂਰੀ ਵਿੱਚ ਇਸ ਪਖਾਨੇ ਦੀ ਵਰਤੋਂ ਕਰਦੇ ਹਨ। ਪਖਾਨੇ ਵਿੱਚ ਪਾਣੀ ਵੀ ਨਹੀਂ ਜਿਸ ਕਰਕੇ ਗੰਦਾ ਮੁਸ਼ਕ ਹਰ ਵੇਲੇ ਫੈਲਿਆ ਰਹਿੰਦਾ ਹੈ। ਉਥੇ ਖੜਣਾ ਵੀ ਮੁਸ਼ਕਲ ਹੈ। ਪਖਾਨੇ ਦੀਆਂ ਸੀਟਾਂ ਗੰਦਗੀ ਨਾਲ ਭਰੀਆਂ ਹਨ। ਇਹ ਪਖਾਨਾ ਨਗਰ ਕੌਂਸਲ ਵੱਲੋਂ ਬਣਾਇਆ ਗਿਆ ਹੈ।
ਲੋਕਾਂ ਦਾ ਰੋਸ ਹੈ ਕਿ ਪ੍ਰਸ਼ਾਸਨ ਇਕ ਪਾਸੇ ਤਾਂ ਲੋਕਾਂ ਨੂੰ ਵਾਰ ਵਾਰ ਹੱਥ ਧੌਣ ਤੇ ਸਫਾਈ ਰੱਖਣ ਦੀਆਂ ਨਸੀਹਤਾਂ ਦਿੰਦਾ ਹੈ ਕਿ ਪਰ ਡੀਸੀ ਦਫਤਰ ਸਾਹਮਣੇ ਲੋਕਾਂ ਨੂੰ ਗੰਦਗੀ ਵਿੱਚ ਖੜਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਔਰਤਾਂ ਦੀ ਸਥਿਤੀ ਤਾਂ ਹੋਰ ਵੀ ਮਾੜੀ ਹੈ। ਲੋਕਾਂ ਦੀ ਮੰਗ ਹੈ ਕਿ ਪਹਿਲ ਦੇ ਆਧਾਰ ਤੇ ਇਹ ਪਖਾਨੇ ਸਾਫ ਕਰਵਾਏ ਜਾਣ। ਨਗਰ ਕੌਂਸਲ ਅਧਿਕਾਰੀਆਂ ਨਾਲ ਸੰਪਰਕ ਕਰਨ ‘ਤੇ ਉਨਾਂ ਕਿਹਾ ਕਿ ਸਫਾਈ ਸੇਵਕ ਦੀ ਇਥੇ ਪੱਕੀ ਡਿਊਟੀ ਲੱਗੀ ਹੈ ਜੇ ਸਫਾਈ ਨਹੀਂ ਹੋਈ ਤਾਂ ਉਹ ਤੁਰੰਤ ਬਣਦੀ ਕਾਰਵਾਈ ਕਰਨਗੇ