ਦੋਦਾ ਮੰਡੀ ਵਿੱਚ ਪਈ ਕਣਕ ਦੀ ਫ਼ਸਲ ਤੇ ਭਰੀਆਂ ਬੋਰੀਆਂ ਪਾਣੀ ਨਾਲ ਭਿੱਜੀਆਂ

ਸ੍ਰੀ ਮੁਕਤਸਰ ਸਾਹਿਬ, 04 ਮਈ (ਸੁਖਵੰਤ ਸਿੰਘ) – ਬੀਤੇ ਕਲ੍ਹ ਹੋਈ ਤੇਜ਼ ਬਰਸਾਤ ਨਾਲ ਸ੍ਰੀ ਮੁਕਤਸਰ ਸਾਹਿਬ ਦੀ ਸਬ-ਤਹਿਸੀਲ ਦੋਦਾ ਦੀ ਪੂਰੀ ਦਾਣਾ ਮੰਡੀ ਜਲਥਲ ਹੋ ਗਈ। ਮੰਡੀ ਵਿੱਚ ਪਈ ਕਣਕ ਦੀ ਫ਼ਸਲ ਅਤੇ ਭਰੀਆਂ ਹੋਈਆਂ ਬੋਰੀਆਂ ਪਾਣੀ ਨਾਲ ਭਿੱਜ ਗਈਆਂ। ਕਿਸਾਨਾਂ ਵਿੱਚ ਇਸ ਸਬੰਧੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਇਥੇ ਹਮੇਸ਼ਾ ਹੀ ਤੇਜ਼ ਬਰਸਾਤ ਹੋਣ ਤੇ ਜਲਥਲ ਹੋ ਜਾਂਦਾ ਹੈ। ਜਿਸ ਕਾਰਨ ਮੰਡੀ ਵਿੱਚ ਕਿਸਾਨਾਂ ਦੀ ਫਸਲ ਖਰਾਬ ਹੋ ਜਾਂਦੀ ਹੈ ਅਤੇ ਵਾਧੂ ਦੇ ਖਰਚੇ ਕਿਸਾਨਾਂ ਨੂੰ ਸਹਿਣੇ ਪੈਂਦੇ ਹਨ। ਇਸ ਮੌਕੇ ਮੌਜੂਦ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ।