ਨੰਬਰ ਪਲੇਟਾਂ ਦੀ ਦੁਕਾਨ ਤੋਂ ਸਾਮਾਨ ਚੋਰੀ

ਗਿੱਦੜਬਾਹਾ , 15 ਮਈ (ਪੰਜਾਬੀ ਸਪੈਕਟ੍ਰਮ ਸਰਵਿਸ): ਚੋਰਾਂ ਨੇ ਵੀਰਵਾਰ ਦੀ ਦੇਰ ਰਾਤ ਨੂੰ ਭਾਰੂ ਚੌਕ ਸਥਿਤ ਨੰਬਰ ਪਲੇਟ ਤੇ ਸਟਿੱਕਰ ਲਗਾਉਣ ਵਾਲੀ ਇਕ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਉੱਥੋਂ ਐਲਈਡੀ ਲਾਈਟਾਂ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ। ਦੁਕਾਨ ਐਸਕੇ ਆਰਟਸ ਦੇ ਮਾਲਕ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਭਾਰੂ ਚੌਕ ‘ਚ ਵਾਹਨਾਂ ‘ਤੇ ਨੰਬਰ ਪਲੇਟ, ਸਟਿੱਕਰ, ਲੈਮੀਨੇਸ਼ਨ ਅਤੇ ਵਾਹਨਾਂ ਦੀ ਨਵੀਂ ਐਲਈਡੀਜ਼ ਦਾ ਕੰਮ ਕਰਦਾ ਹੈ ਅਤੇ ਬੀਤੀ 20 ਮਾਰਚ ਤੋਂ ਕੋਰੋਨਾ ਵਾਇਰਸ ਦੇ ਕਾਰਨ ਚਲ ਰਹੇ ਲਾਕਡਾਉਨ ਦੇ ਕਾਰਨ ਉਸਦੀ ਦੁਕਾਨ ਲਗਾਤਾਰ ਬੰਦ ਹੈ। ਉਸਨੇ ਦੱਸਿਆ ਕਿ ਅਜੇ ਦੋ ਦਿਨ ਪਹਿਲਾਂ ਹੀ ਉਹ ਕਿਸੇ ਕੰਮ ਦੇ ਲਈ ਆਪਣੀ ਦੁਕਾਨ ਤੇ ਆਇਆ ਸੀ ਅਤੇ ਸ਼ੁੱਕਰਵਾਰ ਨੂੰ ਜਦ ਉਹ ਫਿਰ ਤੋਂ ਦੁਕਾਨ ‘ਤੇ ਆਇਆ ਤਾਂ ਉਸਨੇ ਦੇਖਿਆ ਕਿ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਚੋਰ ਉਸਦੀ ਦੁਕਾਨ ‘ਚ ਲੱਗੇ ਇਨਵੈਟਰ, ਵੱਡੇ ਬੈਟਰੇ ਤੋਂ ਇਲਾਵਾ ਉਸਦੀ ਕਰੀਬ ਸੱਤ ਹਜ਼ਾਰ ਰੁਪਏ ਦੀ ਨਵੀਂ ਐਲਈਡੀ ਲਾਈਆਂ ਵੀ ਚੋਰੀ ਕਰਕੇ ਲੈ ਗਏ। ਉਸਨੇ ਦੱਸਿਆ ਕਿ ਇਸ ਸਬੰਧੀ ਥਾਣਾ ਗਿੱਦੜਬਾਹਾ ਨੂੰ ਸ਼ਿਕਾਇਤ ਦਰਜ਼ ਕਰ ਦਿੱਤੀ ਹੈ।