ਪੁਲਿਸ ਪਾਰਟੀ ਵੱਲੋਂ ਕੀਤੀ ਜਾ ਰਹੀ ਡਿੳੂਟੀ ’ਚ ਵਿਘਨ ਪਾਉਣ ਦੇ ਦੋਸ਼ ’ਚ ਦੋ ਨਾਮਜਦ

ਸ੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ) : ਸ਼ਹਿਰ ਦੇ ਬਠਿੰਡਾ ਰੋਡ ‘ਤੇ ਨਾਕਾਬੰਦੀ ਕਰਕੇ ਜਾਂਚ ਕਰ ਰਹੇ ਐਸਪੀ ਐਚ ਗੁਰਮੇਲ ਸਿੰਘ ਤੇ ਪੁਲਿਸ ਪਾਰਟੀ ਦੀ ਡਿਊਟੀ ‘ਚ ਵਿਘਨ ਪਾਉਣ ਅਤੇ ਲਾਪਰਵਾਹੀ ਨਾ ਕਾਰ ਚਲਾਉਣ ਦੇ ਦੋਸ਼ ’ਚ ਪੁਲਿਸ ਨੇ ਦੋ ਲੋਕਾਂ ਨੂੰ ਕਾਬੂ ਕੀਤਾ ਹੈ । ਇਸ ਸੰਬੰਧ ਵਿਚ ਦੋਹਾਂ ਨੌਜਵਾਨਾਂ ਖਿਲਾਫ਼ ਥਾਣਾ ਸਿਟੀ ਵਿਖੇ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸਪੀ ਐਚ ਗੁਰਮੇਲ ਸਿੰਘ ਪੁਲਿਸ ਪਾਰਟੀ ਨਾਲ ਬਠਿੰਡਾ ਰੋਡ ਤੇ ਚੈਕਿੰਗ ਕਰ ਰਹੇ ਸੀ ਤਾਂ ਕੋਟਕਪੂਰਾ ਚੌਂਕ ਵਾਲੇ ਪਾਸਿਆਂ ਇਕ ਰਿਟਜ ਕਾਰ ਨੰਬਰ ਪੀਬੀ30ਵੀ 0844 ਤੇਜ ਰਫ਼ਤਾਰ ਨਾਲ ਆਈ ਜਿਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਲਾਪਰਵਾਹੀ ਨਾਲ ਗੱਡੀ ਤੇਜ ਕਰਕੇ ਭਜਾ ਦਿੱਤੀ। ਪੁਲਿਸ ਵੱਲੋਂ ਕਾਰ ਚਾਲਕਾਂ ਦਾ ਪਿੱਛਾ ਕਰਕੇ ਕਾਰ ਨੂੰ ਰੋਕ ਕੇ ਦੋਵਾਂ ਨੌਜਵਾਨਾਂ ਨੂੰ ਰਿਟਜ ਕਾਰ ਸਮੇਤ ਕਾਬੂ ਕਰ ਲਿਆ। ਇਸ ਦੌਰਾਨ ਕਾਰ ਚਾਲਕ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਏ। ਨਾਕੇ ‘ਤੇ ਤਾਇਨਾਤ ਪੁਲਿਸ ਕਰਮਚਾਰੀ ਦੇ ਬਿਆਨਾਂ ਦੇ ਆਧਾਰ ‘ਤੇ ਸਾਹਿਲ ਗਰਗ ਅਤੇ ਰਾਜਨ ਬਾਂਸਲ ਵਾਸੀ ਸ੍ਰੀ ਮੁਕਤਸਰ ਸਾਹਿਬ ਦੇ ਖਿਲਾਫ਼ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਹੈ।