ਸ੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ, ਸੁਖਵੰਤ ਸਿੰਘ)-ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਮੰਡੀ ਬਰੀਵਾਲਾ ਦੇ ਆੜ੍ਹਤੀ ਨੇ ਖੁਦ ਨੂੰ ਲਾਈਸੈਂਸੀ ਰਿਵਾਲਡਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮੰਡੀ ਬਰੀਵਾਲਾ ਦੇ ਨਿਰੰਜਲ ਕੁਮਾਰ ਉਰਫ਼ ਨੰਜੂ ਪੁੱਤਰ ਓਮ ਪ੍ਰਕਾਸ਼ ਸਵੇਰੇ 11 ਵਜੇ ਮੰਡੀ ਸਥਿਤ ਆਪਣੀ ਆੜ੍ਹਤ ਦੀ ਦੁਕਾਨ ’ਤੇ ਆਇਆ ਅਤੇ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਐਸਪੀਐਚ ਗੁਰਮੇਲ ਸਿੰਘ, ਡੀਐਸਪੀ ਤਲਵਿੰਦਰ ਸਿੰਘ, ਥਾਣਾ ਮੁਖੀ ਮੰਡੀ ਬਰੀਵਾਲਾ ਪ੍ਰੇਮ ਨਾਥ ਮੌਕੇ ’ਤੇ ਪਹੁੰਚੇ ਗਏ, ਜਿਨ੍ਹਾਂ ਨੇ ਰਿਵਾਲਵਰ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਐਸਐਚਓ ਪ੍ਰੇਮ ਨਾਥ ਨੇ ਦੱਸਿਆ ਮਿ੍ਰਤਕ ਕੋਲੋਂ ਸੁਸਾਇਡ ਨੋਟ ਮਿਲਿਆ ਹੈ। ਜਿਸ ਵਿੱਚ ਉਸਨੇ ਪੈਸਿਆਂ ਦੇ ਲੈਣ ਦੇਣ ਦੇ ਬਾਰੇ ਵਿੱਚ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਸੁਸਾਇਡ ਨੋਟ ਵਿੱਚ ਕਿਸੇ ਦਾ ਵੀ ਨਾਮ ਨਹੀਂ ਲਿਖਿਆ ਹੈ। ਇਸ ਬਾਰੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਮਿ੍ਰਤਕ ਦੇ ਕਿੰਨ੍ਹਾਂ ਕਿੰਨਾਂ ਤੋਂ ਪੈਸੇ ਲੈਣੇ ਸਨ ਅਤੇ ਕਿੰਨ੍ਹਾਂ ਕਿੰਨਾ ਦੇ ਪੈਸੇ ਦੇਣ ਸਨ। ਥਾਣਾ ਮੁਖੀ ਨੇ ਦੱਸਿਆ ਕਿ ਘਰ ਵਾਲਿਆਂ ਤੋਂ ਗੱਲਬਾਤ ਕੀਤੀ ਜਾ ਰਹੀ ਹੈ। ਜੋਂ ਉਹ ਬਿਆਨ ਦੇਣਗੇ ਉਸਦੇ ਮਿ੍ਰਤਕ ਨਿਰੰਜਨ ਕੁਮਾਰ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ। ਮਿ੍ਰਤਕ ਦਾ ਵੱਡਾ ਬੇਟਾ ਸ਼ਾਦੀਸ਼ੁਦਾ ਹੈ ਅਤੇ ਉਹ ਨਿਰੰਜਨ ਸਿੰਘ ਦੇ ਨਾਲ ਹੀ ਆੜ੍ਹਤ ਦਾ ਕੰਮ ਕਰਦਾ ਹੈ।