ਬਿਰਧ ਆਸ਼ਰਮ ਵਾਸੀਆਂ ਨੂੰ ਇਮਿਊਨਿਟੀ ਬੂਸਟਰ ਦਵਾਈ ਵੰਡੀ

ਫੋਟੋ ਕੈਪਸ਼ਨ: ਬਿਰਧ ਆਸ਼ਰਮ ਵਿਖੇ ਇਮਿਊਨਿਟੀ ਬੂਸਟਰ ਦਵਾਈ ਵੰਡਦੇ ਹੋਏ ਲਾਲ ਚੰਦ ਤੇ ਹੋਰ।
ਸ੍ਰੀ ਮੁਕਤਸਰ ਸਾਹਿਬ,  (ਸੁਖਵੰਤ ਸਿੰਘ)-ਆਯੂਸ਼ ਮੰਤਰਾਲਿਆ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ ਹਰਿੰਦਰ ਸਿੰਘ ਦੀ ਯੋਗ ਅਗਵਾਈ ਰਾਹੀਂ ਹੋਮਿਓਪੈਥੀ ਇਮਿਊਨਿਟੀ ਬੂਸਟਰ ਦਵਾਈ ਨੂੰ ਵਨਵਾਸੀ ਕਲਿਆਣ ਆਸ਼ਰਮ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਮੁਫ਼ਤ ਵੰਡਣ ਦਾ ਕੰਮ ਲਗਾਤਾਰ ਜਾਰੀ ਹੈ। ਇਸੇ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਬਿਰਧ ਆਸ਼ਰਮ ਵਿਖੇ ਰਹਿ ਰਹੇ ਵਿਅਕਤੀਆਂ ਨੂੰ ਹੋਮਿਓਪੈਥੀ ਇਮਿਊਨਿਟੀ ਬੂਸਟਰ ਦਵਾਈ ਵੰਡੀ ਗਈ। ਇਸ ਮੌਕੇ ਜ਼ਿਲ੍ਹਾ ਹੈਲਥ ਇੰਸਪੈਕਟਰ ਲਾਲ ਚੰਦ ਨੇ ਲੋਕਾਂ ਨੂੰ ਦਵਾਈ ਲੈਣ ਅਤੇ ਉਸਦੇ ਚੰਗੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਦਵਾਈ ਖਾਲੀ ਪੇਟ ਤਿੰਨ ਦਿਨ ਲੈਣ ਨਾਲ ਸਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਪੈਦਾ ਕਰਦੀ ਹੈ ਅਤੇ ਦਵਾਈ ਸਰੀਰ ਦੀ ਪ੍ਰਤੀ ਰੋਧਕ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ। ਉਹਨਾਂ ਕਿਹਾ ਕਿ ਇਹ ਦਵਾਈ ਨੁਕਸਾਨ ਰਹਿਤ ਹੈ, ਸਰੀਰ ’ਤੇ ਕੋਈ ਬੁਰਾ ਪ੍ਰਭਾਵ ਨਹੀਂ ਕਰਦੀ। ਉਨ੍ਹਾ ਇਹ ਵੀ ਸਪੱਸ਼ਟ ਕੀਤਾ ਕਿ ਇਹ ਕਰੋਨਾ ਵਾਇਰਸ ਦਾ ਇਲਾਜ ਨਹੀਂ ਪ੍ਰੰਤੂ ਸਰੀਕਰ ਸਮੱਰਥਾ ਨੂੰ ਵਧਾਉਣ ਦਾ ਕੰਮ ਕਰਦੀ ਹੈ। ਇਸ ਮੌਕੇ ਬੂਟਾ ਕਮਰਾ ਸਰਪ੍ਰਸਤ ਬਿਰਧ ਆਸ਼ਰਮ, ਪਵਨ ਖੁਰਾਣਾ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।