ਭਾਈ ਰਾਹੁਲ ਨੇ ਸ਼ਮਸ਼ਾਨਘਾਟ ’ਚ ਟਾਈਲਾਂ ਲਾਉਣ ਦਾ ਕੰਮ ਕਰਾਇਆ ਸ਼ੁਰੂ

ਕੋਟਕਪੂਰਾ,(ਗੁਰਿੰਦਰ ਸਿੰਘ) :- ਨੇੜਲੇ ਪਿੰਡ ਵਾਂਦਰ ਜਟਾਣਾ ਦੇ ਸ਼ਮਸ਼ਾਨਘਾਟ ’ਚ ਕਾਂਗਰਸ ਪਾਰਟੀ ਦੇ ਹਲਕਾ ਇੰੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਵੱਲੋ ਪਿੰਡ ਦੇ ਮਰਹੂਮ ਸਾਬਕਾ ਸਰਪੰਚ ਗੁਰਮੇਲ ਸਿੰਘ ਵੱਲੋ ਉਲੀਕੇ ਗਏ ਕਾਰਜ ਤਹਿਤ ਗੁਰਪ੍ਰੀਤ ਸਿੰਘ ਗੋਪੀ ਸਰਪੰਚ ਦੀ ਅਗਵਾਈ ਵਿਚ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਸਮੇ ਪਰਮਜੀਤ ਸਿੰਘ ਚੇਅਰਮੈਨ, ਭਜਨ ਸਿੰਘ, ਰਣਜੀਤ ਸਿੰਘ ਗੋਗੀ, ਗੁਰਮੰਦਰ ਸਿੰਘ ਬਰਾੜ, ਸੋਨੀ ਮੈਂਬਰ, ਗੋਪੀ ਮੇਂਬਰ, ਗੁਰਬੰਦਰ ਬਰਾੜ, ਬੰਤਾ ਸਿੰਘ, ਸ਼ੰਮਪੀ ਮੈਂਬਰ, ਕੁਲਦੀਪ ਸਿੰਘ, ਜੱਗਾ ਸਿੰਘ, ਰਾਜੂ, ਗੁਰਪਿਆਰ ਸਿੰਘ, ਸੁਖਦੇਵ ਸਿੰਘ ਆਦਿ ਹੋਰ ਵੀ ਪਾਰਟੀ ਵਰਕਰ ਤੇ ਪਿੰਡ ਵਾਸੀ ਹਾਜਰ ਸਨ। ਇਸ ਸਮੇ ਉਕਤ ਸਾਝੇ ਕਾਰਜ ਦੀ ਸ਼ੁਰੂਆਤ ਕਰਵਾਉਣ ’ਤੇ ਭਾਈ ਰਾਹੁਲ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।