ਭਾਈ ਰਾਹੁਲ ਸਿੱਧੂ ਨੇ ਪਿੰਡ ਕੋਟਸੁਖੀਆ ਵਿਖੇ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ

ਕੋਟਕਪੂਰਾ, (ਪੰਜਾਬੀ ਸਪੈਕਟ੍ਰਮ ਸਰਵਿਸ) :- ਨੇੜਲੇ ਪਿੰਡ ਕੋਟਸੁਖੀਆ ਵਿਖੇ ਪਿੰਡ ਵਾਸੀਆਂ ਅਤੇ ਹੋਰਨਾਂ ਪੰਚਾਇਤਾਂ ਵੱਲੋ ਭਾਈ ਰਾਹੁਲ ਸਿੱਧੂ ਦਾ ਧੰਨਵਾਦੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਹਾਜਰੀਨਾਂ ਨੇ ਚਮੇਲੀ ਵਾਲੀ ਸੜਕ ਤੋ ਪਿੰਡ ਢੁੱਡੀ ਵਾਲੀ ਸੜਕ ਤੱਕ ਬਣਾਉਣ ਦੇ ਕਾਰਜ ਦੀ ਸ਼ੁਰੂਆਤ ਕਰਾਉਣ ’ਤੇ ਧੰਨਵਾਦ ਕੀਤਾ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੇ ਕੰਮ ਦੀ ਸ਼ੁਰੂਆਤ ਕਰਵਾਉਦਿਆਂ ਦੱਸਿਆ ਕਿ ਪਿਛਲੇ ਸਮੇ ਤੋ ਪਿੰਡ ਵਾਸੀਆਂ ਹੋਰ ਪੰਚਾਇਤਾਂ ਦੀ ਸੜਕ ਦੇ ਕੰਮ ਸਬੰਧੀ ਸਮੱਸਿਆ ਸੀ, ਜਿਸਨੂੰ ਹੁਣ ਹੱੱਲ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਇਸ ਸੜਕ ਤੇ ਕਰੀਬ 10 ਲੱਖ ਰੁਪਏ ਦੀ ਰਕਮ ਖਰਚ ਹੋਵੇਗੀ। ਇਸ ਸਮੇ ਜਸਵਿੰਦਰ ਸਿੰਘ ਗੋਲਾ, ਜੀਤੂ ਬਰਾੜ, ਕੁਲਵੀਰ ਕਲੇਰ,ਸਰਪੰਚ ਜਸਵਿੰਦਰ ਸਿੰਘ ਬਾਬਾ ਦੀਪ ਸਿੰਘ ਨਗਰ, ਸੁਖਵਿੰਦਰ ਸਿੰਘ, ਸਰਪੰਚ ਚਮਕੌਰ ਸਿੰਘ ਨੱਥੇਵਾਲਾ ਨਵਾ, ਜਸਪਾਲ ਸਿੰਘ ਚੰਮੇਲੀ, ਸਾਬਕਾ ਚੇਅਰਮੈਨ ਕੁਲਦੀਪ ਸਿੰਘ ਚੰਮੇਲੀ, ਦਿਲਬਾਗ ਸਿੰਘ ਸਰਪੰਚ ਧੂੜਕੋਟ, ਰਾਜੂ ਧੂੜਕੋਟ, ਰਾਜਾ ਸਿੰਘ ਢਿੱਲੋ, ਜਸਵਿੰਦਰ ਸਿੰਘ, ਮਲਕੀਤ ਸਿੰਘ, ਬੂਟਾ ਸਿੰਘ ਮੈਬਰ, ਲਖਵੀਰ ਸਿੰਘ ਮੈਬਰ, ਸੁਖਮੰਦਰ ਸਿੰਘ, ਮੀਤਾ ਸਿੰਘ, ਗੋਰਾ ਸਿੰਘ ਮੈਬਰ, ਸੁਰਜੀਤ ਸਿੰਘ, ਰਣਜੀਤ ਸਿੰਘ ਵਡੇਰਾ, ਸੂਬਾ ਸਿੰਘ ਆਦਿ ਹੋਰ ਵੀ ਪ੍ਰਮੁਖ਼ ਸ਼ਖਸ਼ੀਅਤਾ ਹਾਜਰ ਸਨ।