ਮਲੋਟ ਦੇ ਥਾਣਾ ਵਿੱਚ ਪਹਿਲਾ ਦੀ ਤਰ੍ਹਾਂ ਕੰਮ ਸ਼ੁਰੂ 

ਮਲੋਟ, 18 ਮਈ(ਿਸ਼ਨ ਮਿੱਡਾ) । ਮਲੋਟ ਵਿੱਚ ਦੋ ਪੁਲਿਸ ਮੁਲਾਜ਼ਮ ਅਤੇ ਹੋਰ ਇੱਕ ਕੋਰੋਨਾ ਦਾ ਮਰੀਜ਼ ਹੋਣ ਤੇ ਐਸਐਚਓ ਸਮੇਤ ਮਲੋਟ ਦਾ ਥਾਣਾ ਜੋ ਕਿ ਕੋਰਨਟਾਈਨ ਕੀਤਾ ਗਿਆ ਸੀ। ਉਹ ਸੋਮਵਾਰ ਸ਼ਾਮ ਨੂੰ ਖੋਹਲ ਦਿੱਤਾ ਗਿਆ। ਯਾਦ ਰਹੇ ਕਿ ਥਾਣਾ ਸਿਟੀ ਦੇ ਏਐਸਆਈ ਗੁਰਨਾਮ ਸਿੰਘ ਅਤੇ ਸੁਖਪਾਲ ਸਿੰਘ ਇਹਨਾਂ ਦੀ ਰਿਪੋਰਟ ਪਾਜਿਟਿਵ ਆਉਣ ਕਰਕੇ ਹੀ 9 ਮਈ ਨੂੰ ਮਲੋਟ ਥਾਣਾ ਸਿਟੀ ਸਮੇਤ ਥਾਣਾ ਮੁੱਖੀ ਦੇ ਕੋਰਨਟਾਈਨ ਕਰ ਦਿੱਤਾ ਗਿਆ ਸੀ। ਹੁਣ 16 ਮਈ ਨੂੰ ਏਐਸਆਈ ਗੁਰਨਾਮ ਸਿੰਘ ਅਤੇ ਸੁਖਪਾਲ ਸਿੰਘ ਦੀ ਸ਼ਨਿਚਰਵਾਰ ਨੂੰ ਇਹਨਾਂ ਦੀ ਕੋਰੋਨਾ ਦੀ ਰਿਪੋਰਟ ਨੈਗਟਿਵ ਆਉਣ ਕਰਕੇ ਇਹਨਾਂ ਦੀ ਜ਼ਿਲਾ ਦੇ ਸਰਕਾਰੀ ਕੋਵਿਡ ਹਸਪਤਾਲ ਤੋ ਛੁੱਟੀ ਦੇ ਦਿੱਤੀ ਗਈ ਸੀ ਪ੍ਰੰਤੂ ਥਾਣਾ ਸਿਟੀ ਦੇ ਸਟਾਫ ਨੂੰ ਘਰ ਨਹੀ ਭੇਜਿਆ ਗਿਆ ਸੀ।  ਸੋਮਵਾਰ ਨੂੰ ਜਦੋ ਸਰਕਾਰੀ ਹਸਪਤਾਲ ਦੇ ਐਸਐਮਓ ਡਾਕਟਰ ਗੁਰਚਰਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਵੱਲੋ ਰਿਪੋਰਟ ਬਣਾ ਕੇ ਅਤੇ ਸਾਰਿਆਂ ਦਾ ਮੈਡੀਕਲ ਬਣਾ ਕੇ ਭੇਜ ਦਿੱਤਾ ਗਿਆ ਹੈ। ਜਦੋ ਇਸ ਸਬੰਧ ਵਿੱਚ ਥਾਣਾ ਸਿਟੀ ਦੇ ਕੋਰਨਟਾਈਨ ਕੀਤੇ ਮੁੱਖੀ ਤੇਜਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਥਾਣਾ ਹੁਣ ਤੋ ਖੋਹਲ ਦਿੱਤਾ ਗਿਆ ਹੈ ਅਤੇ ਹੁਣ ਫਿਰ ਪਹਿਲਾਂ ਦੀ ਤਰ੍ਹਾਂ ਫਿਰ ਤੋ ਕੰਮ ਸ਼ੁਰੂ ਕੀਤਾ ਗਿਆ ਹੈ।