ਮਲੋਟ ਵਿੱਚ ਦੋ ਪੁਲਿਸ ਮੁਲਾਜ਼ਮ ਅਤੇ ਹੋਰ ਇੱਕ ਕੋਰੋਨਾ ਦਾ ਮਰੀਜ਼ ਹੋਣ ਤੇ ਐਸਐਚਓ ਸਮੇਤ ਮਲੋਟ ਥਾਣਾ ਕੀਤਾ ਕੁਆਰੰਟਾਈਨ 

ਮਲੋਟ, 5 ਮਈ(�ਿਸ਼ਨ ਮਿੱਡਾ) । ਮਲੋਟ ਵਿੱਚ ਦੋ ਪੁਲਿਸ ਮੁਲਾਜ਼ਮ ਅਤੇ ਹੋਰ ਇੱਕ ਕੋਰੋਨਾ ਦਾ ਮਰੀਜ਼ ਹੋਣ ਤੇ ਐਸਐਚਓ ਸਮੇਤ ਮਲੋਟ ਥਾਣਾ ਕੋਰਨਟਾਈਨ ਕਰ ਦਿੱਤਾ । ਕੋਰੋਨਾ ਦੇ ਮਰੀਜ਼ਾ ਦੀ ਪੁਸ਼ਟੀ ਐਸਐਮਓ ਡਾਕਟਰ ਗੁਰਚਰਨ ਸਿੰਘ ਨੇ ਕੀਤੀ। ਜਿਸ ਜਿਸ ਗਲੀ ਦੇ ਇਹਨਾਂ ਮਰੀਜਾਂ ਦੀ ਪੁਸ਼ਟੀ ਹੋਈ ਹੈ ਉਹਨਾਂ ਗਲੀਆਂ  ਬਾਰੇ ਡੀਐਸਪੀ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਇਹਨਾਂ ਗਲੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋ ਇਲਾਵਾ ਦੋ ਪੁਲਿਸ ਮੁਲਾਜ਼ਮਾ ਦੀ ਰਿਪੋਰਟ ਆਉਣ ਕਰਕੇ  ਐਸਐਚਓ ਸਮੇਤ ਮਲੋਟ ਥਾਣੇ ਨੂੰ ਹੀ ਕੋਰਨਟਾਈਨ ਕੀਤਾ ਗਿਆ ਹੈ ਹੁਣ ਨਾ ਤਾਂ ਥਾਣੇ ਦੇ ਕੋਈ ਅੰਦਰ ਜਾਏਗਾ ਅਤੇ ਨਾ ਹੀ ਬਾਹਰ ਆਏਗਾ। ਮਲੋਟ ਵਿੱਚ ਕੋਰੋਨਾ ਦੇ ਮਰੀਜ਼ ਆਉਣ ਤੇ ਡੀਐਸਪੀ ਮਨਮੋਹਨ ਸਿੰਘ ਔਲਖ ਨੇ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮਹਾਂਮਾਰੀ ਤੋ ਅਪਣੇ ਆਪਨੂੰ,ਅਪਣੇ ਪਰਿਵਾਰ ਨੂੰ ਅਤੇ ਦੂਸਰਿਆਂ ਨੂੰ ਅਪਣੇ ਅਪਣੇ ਘਰਾਂ ਵਿੱਚ ਰਹਿ ਕੇ ਹੀ ਬਚਾਇਆ ਜਾ ਸਕਦਾ ਹੈ। ਇਸ ਲਈ ਲੋਕ ਅਪਣੇ ਅਪਣੇ ਘਰਾਂ ਵਿੱਚ ਰਹਿ ਕੇ ਪੁਲਿਸ ਅਤੇ ਪ੍ਰਸ਼ਸ਼ਾਨ ਦਾ ਸਹਿਯੋਗ ਕਰਨ।