ਮਾਂ ਮੰਜ਼ੇ ’ਤੇ , ਇੱਕਲੌਤੇ ਪੁੱਤਰ ਨੇ ਲਿਆ ਫਾਹਾ 

ਮਲੋਟ, (�ਿਸ਼ਨ ਮਿੱਡਾ) ।
ਬੁੱਧਵਾਰ ਨੂੰ ਬਾਅਦ ਦੁਪਹਿਰ ਮਾਤਾ ਅੰਗੂਰੀ ਦੇਵੀ ਮੰਦਿਰ ਦੇ ਨੇੜੇ ਇੱਕਲੌਤੇ ਨੋਜ਼ਵਾਨ ਬੇਟੇ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਦਕਿ ਉਸ ਦੀ ਮਾਂ ਬਿਮਾਰ ਮੰਜ਼ੇ ’ਤੇ ਪਈ ਹੈ। ਜਾਣਕਾਰੀ ਅਨੁਸਾਰ ਨੋਜ਼ਵਾਨ ਕੁੱਕੂ (28 ਸਾਲ) ਪੁੱਤਰ ਸਵ: ਬਾਬੂ ਰਾਮ ਸ਼ਰਮਾਂ ਨੇ ਬਾਅਦ ਦੁਪਹਿਰ ਆਪਣੇ ਘਰ ਦੇ ਚੁਬਾਰੇ ਵਿੱਚ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਦੁੱਖ ਵਾਲੀ ਗੱਲ ਇਹ ਹੈ ਕਿ ਮਿ੍ਰਤਕ ਦੀ ਮਾਤਾ ਕਈ ਦਿਨਾਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਮੰਜ਼ੇ ’ਤੇ ਪਈ ਹੈ। ਜਿਸ ਦੀਆਂ ਦੋ ਲੜਕੀਆਂ ਸ਼ਾਦੀਸ਼ੁੱਦਾ ਹਨ । ਇੱਕ ਇਹੀ ਵਿਆਹਤਾ ਨੋਜ਼ਵਾਨ  ਸੀ। ਜਿਸ ਨੇ ਆਤਮ ਹੱਤਿਆ ਕਰ ਲਈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।