ਮੁੱਖ ਅਧਿਆਪਕਾ ਰਵਿੰਦਰ ਕੌਰ ਵੱਲੋਂ ਜਤਿੰਦਰ ਕੌਰ ਪੀਟੀਆਈ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ,  (ਸੁਖਵੰਤ ਸਿੰਘ)-ਸਰਕਾਰੀ ਹਾਈ ਸਕੂਲ ਧੂਲਕੋਟ ਮੁਕਤਸਰ ਦੀ ਮੁੱਖ ਅਧਿਆਪਕਾ ਰਵਿੰਦਰ ਕੌਰ ਵੱਲੋਂ ਸਕੂਲ ਦੀ ਪੀਟੀਆਈ ਅਧਿਆਪਕਾ ਜਤਿੰਦਰ ਕੌਰ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਅਧਿਆਪਕਾ ਰਵਿੰਦਰ ਕੌਰ ਨੇ ਦੱਸਿਆ ਕਿ ਯੋਗਾ ਦਿਵਸ ਮਨਾਉਂਦੇ ਹੋਏ ਦੇ ਮੌਕੇ ਇਹ ਪ੍ਰਸੰਸ਼ਾ ਪੱਤਰ ਜਤਿੰਦਰ ਕੌਰ ਨੂੰ ਆਨਲਾਈਨ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਜਤਿੰਦਰ ਕੌਰ ਸਕੂਲ ਦੇ ਵਿਦਿਆਰਥੀਆਂ ਨੂੰ ਕੋਵਿਡ ਮਹਾਂਮਾਰੀ ਦੇ ਸਮੇਂ ਵਿੱਚ ਵੀ ਖੇਡਾਂ ਤੇ ਯੋਗ ਨਾਲ ਜੋੜ ਰਹੇ ਹਨ। ਪਿੰਡ ਦੀ ਸਰਪੰਚ ਸੰਤੋਖ ਕੌਰ ਵੱਲੋਂ ਸਕੂਲ ਦੁਆਰਾ ਇਸ ਸਮੇਂ ਦੌਰਾਨ ਵੀ ਵਿਦਿਆਰਥੀਆਂ ਨੂੰ ਖੇਡਾਂ ਤੇ ਪੜ੍ਹਾਈ ਨਾਲ ਜੋੜੀ ਰੱਖਣ ਦਾ ਪ੍ਰਸੰਸ਼ਾ ਕੀਤੀ ਗਈ। ਇਸ ਮੌਕੇ ਐਸਐਮਸੀ ਕਮੇਟੀ ਦੇ ਚੇਅਰਮੈਨ ਬਲਦੇਵ ਕੁਮਾਰ ਨੇ ਮੁੱਖ ਅਧਿਆਪਕ ਰਵਿੰਦਰ ਕੌਰ ਦੇ ਅਤੇ ਜਤਿੰਦਰ ਕੌਰ ਦੇ ਕੰਮ ਵੀ ਖੂਬ ਸ਼ਲਾਘਾ ਕੀਤੀ। ਇਸ ਮੌਕੇ ’ਤੇ ਸੁਖਰਾਜ ਸਿੰਘ, ਕੁਲਵੰਤ ਕੌਰ, ਗੁਰਮੀਤ ਸਿੰਘ, ਸੁਖਦਰਸ਼ਨ ਸਿੰਘ, ਗੁਰਜੀਤ ਸਿੰਘ, ਮਨਪ੍ਰੀਤ ਕੌਰ, ਪਿ੍ਰਤਪਾਲ ਕੌਰ, ਰਛਪਾਲ ਸਿੰਘ, ਨਵਦੀਪ ਸਿੰਘ, ਰਵੀ ਕੁਮਾਰ, ਪ੍ਰਗਟ ਸਿੰਘ, ਵਰਿੰਦਰ ਸਿੰਘ, ਇਕਬਾਲ ਸਿੰਘ ਅਤੇ ਮੰਗਾ ਸਿੰਘ ਆਦਿ ਹਾਜ਼ਰ ਸਨ।