ਲਗਾਤਾਰ ਹੋਈ ਬਾਰਿਸ਼ ਕਾਰਨ ਸ਼ਹਿਰ ਗਲੀ ਮੁਹੱਲਿਆਂ ’ਚ ਭਰਿਆ ਪਾਣੀ

-ਲੋਕਾਂ ਨੇ ਗਰਮੀ ਤੋਂ ਕੀਤੀ ਰਾਹਤ ਮਹਿਸੂਸ

ਸ੍ਰੀ ਮੁਕਤਸਰ ਸਾਹਿਬ, (ਪੰਜਾਬੀ ਸਪੈਕਟ੍ਰਮ ਸਰਵਿਸ)-ਸ੍ਰੀ ਮੁਕਤਸਰ ਸਾਹਿਬ ਵਿਖੇ ਵੀਰਵਾਰ ਦੀ ਸ਼ਾਮ ਲਗਾਤਾਰ ਹੋਈ ਬਾਰਿਸ਼ ਦੇ ਚੱਲਦਿਆਂ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਸ਼ਹਿਰ ਦੇ ਵੱਖ-ਵੱਖ ਗਲੀਆਂ, ਮੁਹੱਲਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਇਸ ਬਾਰਿਸ਼ ਨਾਲ ਜਿੱਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ, ਉੱਥੇ ਹੀ ਇਹ ਬਾਰਿਸ਼ ਫ਼ਸਲਾਂ ਲਈ ਵੀ ਬਾਰਿਸ਼ ਲਾਹੇਵੰਦ ਮੰਨੀ ਜਾ ਰਹੀ ਹੈ। ਅਨਾਜ ਮੰਡੀ ਸਮੇਤ ਨੀਵੀਂਆਂ ਗਲੀਆਂ ਵਿਚ ਪਾਣੀ ਭਰ ਗਿਆ।