
ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਵਾਇਰਸ ਦੇ 3 ਹੋਰ ਕੇਸ ਅੱਜ ਪਾਜ਼ੀਟਿਵ ਆਉਣ ਨਾਲ ਕੁੱਲ 6 ਕੋਰੋਨਾ ਪੀੜਤ ਹੋ ਗਏ ਹਨ। ਪ੍ਰਾਪਤ ਸੂਚਨਾ ਅਨੁਸਾਰ ਕੋਰੋਨਾ ਵਾਇਰਸ ਪੀੜਤਾਂ ਵਿਚ ਲੈਬ ਟੈਕਨੀਸ਼ੀਅਨ ਸ੍ਰੀ ਮੁਕਤਸਰ ਸਾਹਿਬ, ਵਾਰਡ ਅਟੈਡੈਂਟ ਸੀ.ਐੱਚ.ਸੀ. ਦੋਦਾ ਅਤੇ ਪਿੰਡ ਲੁਹਾਰਾ ਦਾ ਕੰਬਾਈਨ ਡਰਾਈਵਰ ਸ਼ਾਮਿਲ ਹਨ। ਪੀੜਤ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਲੋਕ ਚਿੰਤਤ ਹਨ।