30 ਹਜਾਰ ਲੀਟਰ ਲਾਹਣ ਨਸ਼ਟ ਕੀਤੀ ਗਈ ,2800 ਲੀਟਰ ਲਾਹਣ ਸਮੇਤ 14 ਡਰੰਮ ,02 ਚਲੂ ਭੱਠੀਆਂ ,20 ਬੋਤਲਾਂ ਸ਼ਰਾਬ ਨਜਾਇਜ ਸਣੇ 02 ਵਿਅਕਤੀ ਕਾਬੂ

ਸ੍ਰੀ ਮੁਕਤਸਰ ਸਾਹਿਬ,(ਸੁਖਵੰਤ ਸਿੰਘ) ਰਾਜਬਚਨ ਸਿੰਘ ਸੰਧੂ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਜੀ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਬਲਵਿੰਦਰ ਸਿੰਘ ਪੀ ਪੀ ਐਸ ਕਪਤਾਨ ਪੁਲਿਸ (ਆਪਰੇਸ਼ਨ) ਸ਼੍ਰੀ ਮੁੱਕਤਸਰ ਸਾਹਿਬ ਜੀ ਅਤੇੇ ਸ਼੍ਰੀ ਮਨਮੋਹਨ ਸਿੰਘ ਅੋਲਖ ਪੀ.ਪੀ.ਐਸ ਉਪ ਕਪਤਾਨ ਪੁਲਿਸ ਮਲੋਟ, ਸ਼੍ਰੀ ਗੋਪਾਲ ਸਿੰਘ ਐਸ.ਡੀ.ਐਮ ਮਲੋਟ ਜੀ ਦੀ ਯੋਗ ਅਗਵਾਈ ਹੇਠ ਨਸ਼ਿਆ ਦੇ ਖਿਲਾਫ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਕਬਰਵਾਲਾ ਦੁਆਰਾ ਵੱਖ ਵੱਖ ਪੁਲਿਸ ਪਾਰਟੀਆਂ ਬਣਾ ਕੇ ਸਮੇਤ ਐਕਸਾਇਜ ਡਿਪਾਰਟਮੈਂਟ ਦੇ ਗੁਪਤ ਸੂਚਨਾ ਦੇ ਆਧਾਰ ਤੇ ਅੱਜ ਮਿਤੀ 20-05-20 ਨੂੰ ਅਬੋਹਰ ਬ੍ਰਾਂਚ ਕੱਟਿਆਂਵਾਲੀ ਵਿਖੇ ਰੇਡ ਕੀਤਾ ਜਿਥੇ ਦੋਰਾਨੇ ਰੇਡ ਬ੍ਰਾਮਦ ਕੀਤੀ 30 ਹਜਾਰ ਲੀਟਰ ਲਾਹਣ ਮੋਕਾ ਪਰ ਨਸ਼ਟ ਕੀਤੀ ਗਈ ਅਤੇ ਇਸ ਤੋਂ ਇਲਾਵਾ ਹੋਰ 14 ਡਰੱਮ (2800 ਲੀਟਰ ਲਾਹਣ) ਅਤੇ 02 ਚਾਲੂ ਭੱਠੀਆਂ ਬ੍ਰਾਮਦ ਕੀਤੀਆਂ ,20 ਬੋਤਲਾਂ ਸ਼ਰਾਬ ਨਜਾਇਜ ਅਤੇ ਮੋਕਾ ਤੋਂ 02 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਬਾਕੀ ਦੇ 04 ਦੋਸ਼ੀ ਮੋਕਾ ਤੋਂ ਫਰਾਰ ਹੋ ਗਏ ਜਿੰਨਾਂ ਦੀ ਭਾਲ ਜਾਰੀ ਹੈ । ਉਕਤਾਨ 06 ਵਿਅਕਤੀਆਂ ਪਰ ਨਿਮਨਲਿਖਤ ਮੁੱਕਦਮਾਤ ਦਰਜ ਰਜਿਸਟਰ ਹੋਏ ਹਨ :
1. ਮੁਕੱਦਮਾ ਨੰਬਰ : 55 20/5/2020 ਅ/ਧ 61/1/14 ਐਕਸਾਇਜ ਐਕਟ ਥਾਣਾ ਕਬਰਵਾਲਾ ਬਰ ਖਿਲਾਫ ਰਾਜੂ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਕੱਟਿਆਂਵਾਲੀ
2. ਮੁਕੱਦਮਾ ਨੰਬਰ 56 20/5/2020 ਅ/ਧ 61/1/14 ਐਕਸਾਇਜ ਐਕਟ ਥਾਣਾ ਕਬਰਵਾਲਾ ਬਰ-ਖਿਲਾਫ ਮਲਕੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕੱਟਿਆਂਵਾਲੀ
3. :ਮੁਕੱਦਮਾ ਨੰਬਰ 57 20/5/2020 ਅ/ਧ 61/1/14 ਐਕਸਾਇਜ ਐਕਟ ਥਾਣਾ ਕਬਰਵਾਲਾ ਬਰ ਖਿਲਾਫ ਗੋਲਾ ਪੁੱਤਰ ਅਮਰ ਸਿੰਘ ਵਾਸੀ ਪਿੰਡ ਕੱਟਿਆਂਵਾਲੀ
4. :ਮੁਕੱਦਮਾ ਨੰਬਰ 58 20/5/2020 ਅ/ਧ 61/1/14 ਐਕਸਾਇਜ ਐਕਟ ਥਾਣਾ ਕਬਰਵਾਲਾ ਬਰ ਖਿਲਾਫ ਬਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਕੱਟਿਆਂਵਾਲੀ
5. :ਮੁਕੱਦਮਾ ਨੰਬਰ 59 20/5/2020 ਅ/ਧ 61/1/14 ਐਕਸਾਇਜ ਐਕਟ ਥਾਣਾ ਕਬਰਵਾਲਾ ਬਰ ਖਿਲਾਫ ਸੰਦੀਪ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਕੱਟਿਆਂਵਾਲੀ
6ਮੁਕੱਦਮਾ ਨੰਬਰ 60 20/5/2020 ਅ/ਧ 61/1/14 ਐਕਸਾਇਜ ਐਕਟ ਥਾਣਾ ਕਬਰਵਾਲਾ ਬਰ ਖਿਲਾਫ ਤਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਕੱਟਿਆਂਵਾਲੀ । ਉਕਤਾਨ ਦਰਜ ਰਜਿਸਟਰ ਕੀਤੇ ਗਏ ਮੁੱਕਦਮਿਆਂ ਦੀ ਤਕਮੀਲ ਤਫਤੀਸ਼ ਜਾਰੀ ਹੈ।