35-40 ਏਕੜ ਨਾੜ ਅਤੇ 25 ਟਰਾਲੀ ਤੂੜੀ ਸੁਆਹ, ਪ੍ਰਸ਼ਾਸਨ ਨੇ ਪੜਤਾਲ ਕੀਤੀ ਸ਼ੁਰੂ

ਮੰਡੀ ਕਿੱਲਿਆਂਵਾਲੀ, 1 ਮਈ (ਪੰਜਾਬੀ ਸਪੈਕਟ੍ਰਮ ਸਰਵਿਸ)-ਸਰਕਾਰਾਂ ਵੱਲੋਂ ਮਨਾਹੀ ਦੇ ਬਾਵਜੂਦ ਕਿਸਾਨ ਫ਼ਸਲਾਂ ਦੇ ਰਹਿੰਦ-ਖੁਹੰਦ ਨੂੰ ਸਾੜਨ ਤੋਂ ਬਾਜ਼ ਨਹੀਂ ਆ ਰਹੇ। ਲੰਬੀ ਹਲਕੇ ਵਿੱਚ ਪਿੰਡ ਤੱਪਾਖੇੜਾ ਵਿਖੇ ਨਾਢ ਸਾੜਨ ਖਾਤਰ ਇੱਕ ਕਿਸਾਨ ਵੱਲੋਂ ਖੇਤ ‘ਚ ਲਗਾਈ ਅੱਗ ਨੇ ਫੈਲ ਕੇ ਕਈ ਕਿਸਾਨਾਂ ਦੀ ਮਿਹਨਤ ਨੂੰ ਸੁਆਹ ਕਰ ਦਿੱਤਾ। ਪਿੰਡ ਵਾਸੀ ਸੁਖਚੈਨ ਸਿੰਘ ਨੇ ਆਖਿਆ ਕਿ ਅੱਜ ਇੱਥੇ ਕਿਸੇ ਸ਼ਰਾਰਤੀ ਅਨੁਸਾਰ ਖੇਤ ਵਿੱਚ ਸਫ਼ੈਦਿਆਂ ਨੂੰ ਅੱਗ ਲਗਾ ਦਿੱਤਾ। ਤੇਜ਼ ਹਵਾ ਕਾਰਨ ਅੱਗ ਫੈਲ ਕੇ ਹੋਰਨਾਂ ਖੇਤਾਂ ਵਿੱਚ ਪੁੱਜ ਗਈ। ਜਿਸ ਕਰਕੇ ਵੱਖ-ਵੱਖ ਕਿਸਾਨਾਂ ਦੀ ਲਗਪਗ 35-40 ਏਕੜ ਕਣਕ ਦੀ ਨਾਢ ਅਤੇ ਸੁਖਰਾਜ ਸਿੰਘ ਦੀ 25 ਟਰਾਲੀ ਤੂੜੀ ਸੁਆਹ ਹੋ ਗਈ। ਸੁਖਰਾਜ ਨੇ ਇਹ ਤੂੜੀ ਪਸ਼ੂਆਂ ਦੇ ਚਾਰੇ ਲਈ ਰੱਖੀ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਵੱਡੀ ਗਿਣਤੀ ਪਿੰਡ ਵਾਸੀ ਨੌਜਵਾਨ ਟਰੈਕਟਰਾਂ ਸਮੇਤ ਮੌਕੇ ‘ਤੇ ਪੁੱਜ ਗਏ। ਜਿਨਾਂ ਟਰੈਕਟਰ ‘ਤੇ ਕਰਾਹੇ ਨਾਲ ਖੇਤ ਵਾਹਣੀ ਸ਼ੁਰੂ ਕਰ ਦਿੱਤੀ।