ਘਨੌਰ, ਅੱਜ ਕਸਬਾ ਘਨੌਰ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਜਰਨੈਲ ਸਿੰਘ ਮੰਨੂ ਦੀ ਅਗੁਵਾਈ ਹੇਠ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਚੀਨ ਦੀ ਸਰਹੱਦ ਤੇ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਮੋਮਬੱਤੀਆਂ ਬਾਲ ਕੇ ਸਰਧਾਂਜ਼ਲੀ ਦਿੱਤੀ । ਇਸ ਮੌਕੇ ਜਰਨੈਲ ਸਿੰਘ ਮੰਨੂ ਗੁਰਜੰਟ ਸਿੰਘ ਮਹਿਦੂਦਾਂ, ਗੁਰਮੁੱਖ ਸਿੰਘ ਪੰਡਤਾ, ਬਲਵਿੰਦਰ ਸਿੰਘ ਝਾੜਵਾ, ਗੁਰਪ੍ਰੀਤ ਸਿੰਘ ਸੰਧੂ, ਰਕੇਸ਼ ਕੁਮਾਰ ਬੱਗਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਸ਼ਹੀਦ ਪਰਿਵਾਰਾਂ ਦੇ ਨਾਲ ਖੜੀ ਹੈ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸਾ ਹੀ ਯਾਦ ਕੀਤਾ ਜਾਵੇਗਾ ।ਉਹਨਾਂ ਕਿਹਾ ਕਿ ਸਰਕਾਰ ਸ਼ਹੀਦਾਂ ਦੇ ਪਿੰਡਾਂ ਵਿੱਚ ਸ਼ਹੀਦਾਂ ਦੀ ਢੁਕਵੀ ਯਾਦਗਾਰ ਬਣਾਵੇ ਤੇ ਸਰਕਾਰ ਸ਼ਹੀਦ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਸਹਾਇਤਾ ਰਾਸੀ ਦੇਵੇ।ਇਸ ਮੌਕੇ ਅਮਰ ਸੈਣੀ, ਗੁਲਜਾਰ ਸਿੰਘ ਘਨੌਰ, ਜਸਵੀਰ ਸਿੰਘ, ਬਲਜੀਤ ਮੋਹੀ, ਮੇਹਰ ਸਿੰਘ ਮਰਦਾਂਪੁਰ, ਸਤਨਾਮ ਢੀਡਸਾ, ਮੇਵਾ ਸਿੰਘ ਅਤੇ ਗੁਰਵਿੰਦਰ ਸਿੰਘ ਸਣੇ ਹੋਰ ਵੀ ਹਾਜਰ ਸਨ ।