ਕੈਪਟਨ ਨੇ ਪਿਤਾ ਨਾਲ ਫੋਟੋ ਸ਼ੇਅਰ ਕਰਕੇ ਦੱਸੀ ਵੱਡੀ ਗੱਲ

ਅੱਜ ਫਾਦਰਜ਼ ਡੇਅ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਤਾ ਨਾਲ ਇੱਕ ਪੂਰਾਣੀ ਤਸਵੀਰ ਸਾਂਝੀ ਕੀਤੀ ਹੈ।

ਪਟਿਆਲਾ: ਅੱਜ ਫਾਦਰਜ਼ ਡੇਅ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਤਾ ਨਾਲ ਇੱਕ ਪੂਰਾਣੀ ਤਸਵੀਰ ਸਾਂਝੀ ਕੀਤੀ ਹੈ। ਕੈਪਟਨ ਨੇ ਟਵਿੱਟਰ ਤੇ ਫੋਟੋ ਸ਼ੇਅਰ ਕਰ ਲਿੱਖਿਆ, “ਦਿਲ ‘ਚ ਦੇਸ਼ ਪ੍ਰੇਮ ਦਾ ਸੰਸਕਾਰ ਪਿਤਾ ਜੀ ਦੀ ਹੀ ਦੇਣ ਹੈ।”

ਐਤਵਾਰ ਨੂੰ ਫਾਦਰਜ਼ ਡੇਅ ਦੇ ਮੌਕੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਹੈਂਡਲ ‘ਤੇ ਆਪਣੇ ਵਿਆਹ ਦੇ ਰਿਸੈਪਸ਼ਨ ਦੀ ਫੋਟੋ ਸਾਂਝੀ ਕੀਤੀ ਹੈ। ਇਸ ਨਾਲ ਉਨ੍ਹਾਂ ਆਪਣੇ ਸਵਰਗਵਾਸੀ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਯਾਦ ਕੀਤਾ। ਇਸ ਤਸਵੀਰ ਦੇ ਨਾਲ, ਕੈਪਟਨ ਨੇ ਲਿਖਿਆ,

” ਮੇਰੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਜੀ, ਜਿਨ੍ਹਾਂ ਨੇ ਹਮੇਸ਼ਾ ਮੈਨੂੰ ਦੇਸ਼ ਨੂੰ ਪਹਿਲ ਦੇਣ ਲਈ ਪ੍ਰੇਰਿਆ’।