ਪਤਨੀ ਦੇ ਨਾਜਾਇਜ ਸੰਬੰਧਾਂ ਤੋਂ ਦੁਖੀ ਪਤੀ ਨੇ ਕੀਤੀ ਖੁਦਕੁਸ਼ੀ, ਪਤਨੀ ਅਤੇ ਉਸ ਦਾ ਪ੍ਰੇਮੀ ਗਿ੍ਰਫਤਾਰ

ਧਰਮਗੜ ,(ਪੰਜਾਬੀ ਸਪੈਕਟ੍ਰਮ ਸਰਵਿਸ) – ਨੇੜਲੇ ਪਿੰਡ ਸਤੌਜ ਵਿਖੇ ਪਤਨੀ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਤੰਗ ਪ੍ਰੇਸ਼ਾਨ ਕਰਨ ਕਾਰਨ ਪਤੀ ਵਲੋਂ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਥਾਣਾ ਧਰਮਗੜ ਵਿਖੇ ਮਿ੍ਰਤਕ ਲੜਕੇ ਦੇ ਪਿਤਾ ਬਸੰਤ ਸਿੰਘ ਵਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਸ ਦੇ ਲੜਕੇ ਕੇਵਲ ਸਿੰਘ ਦੀ ਸਾਦੀ ਅਮਨਦੀਪ ਕੌਰ ਵਾਸੀ ਮਹਾਂ ਸਿੰਘ ਵਾਲਾ ਨਾਲ ਤਕਰੀਬਨ ਅੱਠ ਸਾਲ ਪਹਿਲਾਂ ਹੋਈ ਸੀ, ਜਿਸ ਦੇ 4 ਸਾਲ ਦੀ ਇਕ ਬੱਚੀ ਵੀ ਹੈ ।
ਜਿਕਰਯੋਗ ਹੈ ਕਿ ਪਿੰਡ ਦਾ ਹੀ ਨੌਜਵਾਨ ਦੁੱਲਾ ਸਿੰਘ ਜੋ ਕਿ ਉਸ ਦੇ ਲੜਕੇ ਕੇਵਲ ਸਿੰਘ ਦਾ ਦੋਸਤ ਸੀ, ਉਸ ਦੇ ਕੋਲ ਘਰ ਆਉਦਾ ਜਾਦਾਂ ਸੀ, ਜਿਸ ਦੇ ਕੇਵਲ ਸਿੰਘ ਦੀ ਪਤਨੀ ਨਾਲ ਨਾਜਾਇਜ ਸੰਬੰਧ ਬਣ ਗਏ, ਜਿੰਨ੍ਹਾਂ ਨੂੰ ਮਿ੍ਰਤਕ ਕੇਵਲ ਸਿੰਘ ਅਜਿਹਾ ਕਰਨ ਤੋਂ ਰੋਕਦਾ ਸੀ, ਜਿੰਨ੍ਹਾਂ ਨੇ ਉਸ ਨੂੰ ਆਪਣੇ ਪ੍ਰੇਮ ਸੰਬੰਧਾਂ ‘ਚ ਰੋੜਾ ਸਮਝ ਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ  । ਮਿ੍ਰਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਹੁਣ ਕੁੱਝ ਦਿਨ ਪਹਿਲਾਂ ਉਸ ਦੀ ਪਤਨੀ ਇਸੇ ਗੱਲ ਤੋਂ ਗੁੱਸੇ ਹੋ ਕੇ ਆਪਣੇ ਪੇਕੇ ਪਿੰਡ ਚਲੀ ਗਈ ਸੀ, ਜਿਸ ਦੇ ਜਾਣ ਤੋਂ ਬਾਅਦ ਉਸ ਦਾ ਲੜਕਾ ਹੋਰ ਵੀ ਪ੍ਰੇਸ਼ਾਨ ਰਹਿਣ ਲੱਗ ਪਿਆ ਅਤੇ ਪ੍ਰੇਸ਼ਾਨੀ ਦੌਰਾਨ ਹੀ ਉਸ ਨੇ ਕੋਈ ਜਹਿਰੀਲੀ ਵਸ਼ਤੂ ਨਿਗਲ ਲਈ ਜਿਸ ਨੂੰ ਤੁਰੰਤ ਸੁਨਾਮ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਸ ਦੀ ਬਾਅਦ ‘ਚ ਮੌਤ ਹੋ ਗਈ ।
ਇਸ ਸੰਬੰਧੀ ਥਾਣਾ ਮੁਖੀ ਧਰਮਗੜ ਸਬ ਇੰਸਪੈਕਟਰ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ  ਕਿ ਇਸ ਮਾਮਲੇ ‘ਚ ਮਿ੍ਰਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗਿ੍ਰਫਤਾਰ ਕਰਕੇ ਦੋ ਦਿਨ ਦਾ ਰਿਮਾਡ ਹਾਸਲ ਕਰ ਲਿਆ ਹੈ ।  ਇਸ ਮੌਕੇ ਸਬ ਇੰਸਪੈਕਟਰ ਰਾਮ ਸਿੰਘ, ਮੁੱਖ ਮੁਨਸ਼ੀ ਸੁਰੇਸ਼ ਕੁਮਾਰ, ਹੌਲਦਾਰ ਸੁਖਵਿੰਦਰ ਸਿੰਘ, ਰਾਜਵਿੰਦਰ ਕੌਰ,  ਤਲਵਿੰਦਰ ਸਿੰਘ ਤੋਂ ਇਲਾਵਾ ਹੋਰ ਪੁਲਿਸ ਮੁਲਾਜਮ ਮੌਜੂਦ ਸਨ ।