ਵਣ ਵਿਭਾਗ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ

ਹਲਕਾ ਘਨੌਰ ਵਿੱਚ ਨਹੀਂ ਕੋਈ ਫਾਈਰ ਬਿ੍ਰਗੇਡ

ਸ਼ੰਭੂ  (ਰਜਿੰਦਰ ਸਿੰਘ, ਕੰਬੋਜ)ਹਲਕਾ ਘਨੌਰ ਦੇ ਵਿੱਚ ਵਣ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਨਹਿਰ ਦੀ ਪਟੜੀ ਦੇ ਉੱਤੇ ਜੋ ਬਣ ਵਿਭਾਗ ਦੇ ਦਰੱਖਤ ਲੱਗੇ ਹੋਏ ਹਨ ਉਹਨਾਂ ਵਿੱਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅੱਗ ਲੱਗਣ ਕਾਰਨ ਨਹਿਰ ਦੇ ਨੇੜੇ-ਤੇੜੇ ਦੇ ਕਿਸਾਨਾਂ ਵਿਚ ਦਹਿਸਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਏਥੇ ਹਰ ਪੰਜ-ਸੱਤ ਦਿਨਾਂ ਬਾਅਦ ਅੱਗ ਲੱਗ ਜਾਂਦੀ ਹੈ। ਪਰ ਵਣ ਵਿਭਾਗ ਦੇ ਕਿਸੇ ਅਧਿਕਾਰੀ ਵੱਲੋਂ ਆ ਕੇ ਸਾਰ ਨਹੀਂ ਲਈ ਜਾਂਦੀ ਨਾ ਕੋਈ ਅਧਿਕਾਰੀ ਮੋਕਾ ਦੇਖਣ ਆਉਂਦਾ ਹੈ। ਉਨ੍ਹਾਂ ਕਿਹਾ ਕਿ ਨਹਿਰ ਦੇ ਬਿਲਕੁਲ ਨੇੜੇ ਸਾਡੀਆਂ ਪੱਕੀਆਂ ਫਸਲਾਂ ਦਾ ਅੱਗ ਲੱਗਣ ਕਾਰਨ ਨੁਕਸਾਨ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਜਕਿਰਯੋਗ ਹੈ ਕਿ ਘਨੌਰ ਵਿੱਚ ਕੋਈ ਫਾਇਰ ਬਿ੍ਰਗੇਡ ਵਾਲੀ ਗੱਡੀ ਨਹੀਂ ਹੈ ।ਜਿਸ ਨਾਲ ਅੱਗ ਤੇ ਕਾਬੂ ਪਾਇਆ ਜਾ ਸਕੇ।ਕਿਸਾਨਾਂ ਨੇ ਮੰਗ ਕੀਤੀ ਹੈ ਕਿ ਘਨੌਰ ਵਿੱਚ ਫਾਇਰ ਬਿ੍ਰਗੇਡ ਦੀ ਗੱਡੀ ਦਾ ਇੰਤਜਾਮ ਕੀਤਾ ਜਾਵੇ ਤਾਂ ਜੋ ਕੋਈ ਵੱਡੀ ਘਟਨਾ ਨਾ ਵਾਪਰ ਸਕੇ। ਜਕਿਰਯੋਗ ਹੈ ਕਿ ਐੱਸ ਆਈ ਬਲਜੀਤ ਸਿੰਘ ਨੇ ਦੱਸਿਆ ਕਿ ਮੈਂ ਬਹੁਤ ਮਸੱਕਤ ਨਾਲ ਕਿਤੋਂ ਪਾਣੀ ਦਾ ਟੇਕਰ ਲਿਆ ਕੇ ਅੱਗ ਬੁਝਾਈ ਹੈ ਇਥੇ ਵਣ ਵਿਭਾਗ ਵੱਲੋਂ ਮੁਕੱਮਲ ਹੱਲ ਹੋਣਾ ਚਾਹੀਦਾ ਹੈ। ਇਸ ਮੌਕੇ ਤੇ ਜਦੋਂ ਵਣ ਵਿਭਾਗ ਦੇ ਗਾਡ ਨਾਲ ਗੱਲ ਕਰਨ ਦੀ ਕੋਸਸਿ ਕੀਤੀ ਗਈ ਤਾਂ ਉਹ ਕੋਈ ਵੀ ਜਵਾਬ ਦੇਣ ਤੋਂ ਟਾਲਾ ਵੱਟ ਗਏ।